HOME » Videos » Religion
Share whatsapp

ਇਹ ਸਿੱਖ 10 ਲੱਖ ਰੁੱਖ ਲਗਾਕੇ, ਮਨਾਏਗਾ ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੁਰਬ...

Religion | 05:36 PM IST Sep 12, 2018

ਸੁਖਵਿੰਦਰ ਸਿੰਘ

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਦਿਹਾੜੇ ਨੂੰ ਮਨਾਉਣ ਲਈ ਦੁਨੀਆ ਪੱਧਰ ਉੱਤੇ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਇਸ ਵਿੱਚ ਅਣਗਿਣਤ ਪ੍ਰੋਗਰਾਮ ਕੀਤੇ ਜਾਣਗੇ ਤੇ ਵੱਡੇ ਪੱਧਰ ਉੱਤੇ ਖਰਚਾ ਕੀਤਾ ਜਾਣਾ ਹੈ। ਇਸ ਦੇ ਉਲਟ ਇੱਕ ਅਜਿਹੀ ਸੰਸਥਾ ਵੀ ਹੈ, ਜਿਸ ਨੇ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ 10 ਲੱਖ ਰੁੱਖ ਲਗਾਉਣ ਦਾ ਟੀਚਾ ਮਿਥਿਆ ਹੈ। ਈਕੋਸਿੱਖ ਨਾਮ ਦੀ ਇਹ ਸੰਸਥਾ ਦੁਨੀਆ ਭਰ ਦੇ ਵੱਖ-ਵੱਖ 1820 ਅਸਥਾਨਾਂ 'ਤੇ 550 ਰੁੱਖ ਲਗਾ ਕੇ ਗੁਰਪੁਰਬ ਮਨਾਏਗੀ। ਅਗਲੇ ਸਾਲ ਇਹ ਟੀਚਾ ਪੂਰਾ ਕਰ ਕੇ ਯੂਨਾਈਟਿਡ ਨੈਸ਼ਨਲ ਨੂੰ ਰਿਪੋਰਟ ਸੌਂਪੀ ਜਾਵੇਗੀ।

ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਇਕੋਸਿੱਖ ਦੇ ਮੁਖੀ ਡਾ. ਰਾਜਵੰਤ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੁਦਰਤ ਨੂੰ ਬਹੁਤ ਸਨਮਾਨ ਦਿੱਤਾ ਹੈ। ਸਿੱਖਾਂ ਦੇ ਪਹਿਲੇ ਗੁਰੂ ਨਾਨਕ ਸਾਹਿਬ ਨੇ ਕੁਦਰਤ ਬਾਰੇ ਬਹੁਤ ਕੁੱਝ ਕਿਹਾ ਹੈ। ਉਨ੍ਹਾਂ ਦੀ ਸੰਸਥਾ ਦੁਨੀਆ ਵਿੱਚ ਰੁੱਖ ਲਗਾ ਕੇ ਹੀ ਗੁਰੂ ਨਾਨਕ ਜੀ ਦਾ ਜਨਮ ਦਿਨ ਮਨਾਉਣਾ ਚਾਹੁੰਦੇ ਹਨ ਤਾਂ ਆਉਣ ਵਾਲੀਆਂ ਪੀੜੀਆਂ ਨੂੰ ਵੀ ਇਸ ਦਾ ਲਾਹਾ ਮਿਲੇ। ਜਿਸ ਦੇ ਲਈ ਉਨ੍ਹਾਂ ਨੇ ‘550 ਰੁੱਖ ਗੁਰੂ ਦੇ ਨਾਮ’ ਮੁਹਿੰਮ ਹੋਈ ਸ਼ੁਰੂ ਕੀਤੀ ਹੈ। ਇਸ ਮੁਹਿੰਮ ਤਹਿਤ ਦੁਨੀਆ ਭਰ ਵਿੱਚ 2019 ਤੱਕ ਦਸ ਲੱਖ  ਰੁੱਖ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਦੁਨੀਆ ਵਿੱਚ ਚੰਗਾ ਹੁਲਾਰਾ ਮਿਲ ਰਿਹਾ ਹੈ। ਇਕੱਲੇ ਪੰਜਾਬ ਵਿੱਚੋਂ ਹੀ 500 ਵਲੰਟੀਅਰ ਜੁੜ ਚੁੱਕੇ ਹਨ ਤੇ 50 ਟੀਮਾਂ ਬਣ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਿੱਚ ਗੁਰੂ ਨਾਨਕ ਦੇਵ ਜੀ ਦੇ ਸੇਵਕ ਰਾਏ ਬੁਲਾਰ ਦੇ ਵੰਸ਼ਜ ਵੱਲੋਂ ਇਸ ਮੁਹਿੰਮ ਦਾ ਸਮਰਥਨ ਕੀਤਾ ਗਿਆ ਹੈ। ਜਿੰਨਾ ਨੇ ਨਨਕਾਣਾ ਸਾਹਿਬ ਵਿਖੇ 550 ਰੁੱਖ ਲਗਾਉਣ ਦਾ ਐਲਾਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇੱਕ ਈਕੋਸਿੱਖ ਐਪ ਲਾਂਚ ਕਰਨ ਵਾਲੇ ਹਨ। ਜਿਸ ਵਿੱਚ ਦਰਖ਼ਤ ਲਗਾਉਣ ਵਾਲੇ ਵਿਅਕਤੀਆਂ ਦਾ ਨਾਮ ਦਰਜ ਕੀਤਾ ਜਾਣਗੇ। ਇਸ ਤੋਂ ਇਲਾਵਾ ਕਿਹੜੇ ਇਲਾਕਿਆਂ ਵਿੱਚ ਇਹ ਲਗਾਏ ਜਾ ਰਹੇ ਹਨ। ਉਸ ਦੇ ਬਾਰੇ ਵੀ ਲਿਖਿਆ ਦੱਸਿਆ ਜਾਵੇਗਾ।

ਡਾ. ਰਾਜਵੰਤ ਸਿੰਘ ਨੇ ਵੀ ਇਸ ਮੁਹਿੰਮ ਲਈ ਪੰਜਾਬ ਸਰਕਾਰ ਤੋਂ ਮਦਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਗੁਰੂ ਨਾਨਕ ਸਾਹਿਬ ਦੇ ਜਨਮ ਦਿਹਾੜੇ ਨੂੰ ਮਨਾਉਣ ਜਾ ਰਹੀ ਹੈ। ਸਰਕਾਰ ਨੂੰ ਆਪਣੀ ਮੁਹਿੰਮ ਵਿੱਚ ਗੁਰੂ ਨਾਨਕ ਜੀ ਦੀ ਕੁਦਰਤ ਦੇ ਉਪਦੇਸ਼ ਦੇ ਸਬੰਧ ਵਿੱਚ ਉਨ੍ਹਾਂ ਦੇ ਨਾਮ ਉੱਤੇ 50-100 ਏਕੜ ਵਿੱਚ ਇੱਕ ਪਵਿੱਤਰ ਬਾਗ਼ ਤਿਆਰ ਕਰਨਾ ਚਾਹੀਦਾ ਹੈ। ਉਹ ਇਸ ਯੋਜਨਾ ਦਾ ਸਹਿਯੋਗ ਕਰਨਗੇ। ਇਹ ਪ੍ਰੋਜੈਕਟ ਬਣਨ ਨਾਲ ਜਿੱਥੇ ਸੈਲਾਨੀ ਆਉਣਗੇ ਉੱਥੇ ਹੀ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ।

ਇਸ ਪ੍ਰੈੱਸ ਕਾਨਫ਼ਰੰਸ ਵਿੱਚ ਪੰਜਾਬ ਵਿੱਚ ਸ਼੍ਰੇਣੀ ਅਨੁਸਾਰ ਰੁੱਖਾਂ ਦੀ ਵਿਉਂਤਬੰਦੀ ਕਰਨ ਲਈ ਡਾ. ਬਲਵਿੰਦਰ ਸਿੰਘ ਲੱਖੇਵਾਲੀ ਦੀ ਕਿਤਾਬ ਵੀ ਰਿਲੀਜ਼ ਕੀਤੀ ਗਈ। ਇਸ ਪ੍ਰੈੱਸ ਕਾਨਫ਼ਰੰਸ ਵਿੱਚ ਸੁਖਚੈਨ ਸਿੰਘ, ਇੱਕੋ ਸਿੱਖ ਇੰਡੀਆ ਦੇ ਪ੍ਰਧਾਨ ਸੁਪਰੀਤ ਕੌਰ ਤੇ ਪ੍ਰਸਿੱਧ ਵਾਤਾਵਰਨ ਮਾਹਿਰ ਡਾ.ਬਲਵਿੰਦਰ ਸਿੰਘ, ਪੁਨੀਤ ਸਿੰਘ ਥਿੰਦ ਨੇ ਵੀ ਸੰਬੋਧਨ ਕੀਤਾ।

SHOW MORE