HOME » Videos » Religion
Share whatsapp

ਫ਼ਤਿਹ ਦਿਵਸ ਮੌਕੇ ਸ੍ਰੀ ਫ਼ਤਿਹਗੜ੍ਹ ਸਾਹਿਬ ਰੰਗਿਆ ਖ਼ਾਲਸਾਈ ਰੰਗ 'ਚ

Religion | 12:50 PM IST May 14, 2018

ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫ਼ਤਿਹ ਦੀ ਯਾਦਗਾਰ ਮੌਕੇ ਹਰ ਸਾਲ ਫ਼ਤਿਹਗੜ੍ਹ ਸਾਹਿਬ ਵਿਖੇ ਫ਼ਤਿਹ ਦਿਵਸ ਮਨਾਇਆ ਜਾਂਦਾ ਹੈ। ਸ਼੍ਰੀ ਫ਼ਤਿਹਗੜ੍ਹ ਸਾਹਿਬ ਇੰਨੀ ਦਿਨੀਂ ਖ਼ਾਲਸਾਈ ਰੰਗ 'ਚ ਰੰਗਿਆ ਨਜ਼ਰ ਆ ਰਿਹਾ ਹੈ। ਸ਼੍ਰੀ ਫ਼ਤਿਹਗੜ੍ਹ ਸਾਹਿਬ 'ਚ ਫ਼ਤਿਹ ਦਿਵਸ ਨੂੰ ਸਮਰਪਿਤ ਵੱਖ ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਉੱਥੇ ਹੀ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਜਥੇਬੰਦੀਆਂ ਵੱਲੋਂ ਵੀ ਗਤਕੇ ਦੇ ਜੌਹਰ ਵਿਖਾਏ ਗਏ। SGPC ਵੱਲੋਂ 308ਵੇਂ ਫ਼ਤਿਹ ਦਿਵਸ ਨੂੰ ਸਮਰਪਿਤ 8ਵਾਂ ਗੱਤਕਾ ਕੱਪ ਕਰਵਾਇਆ ਗਿਆ| ਗਤਕਾ ਖਿਡਾਰੀਆਂ ਦੀ ਫੁਰਤੀ ਅਤੇ ਜਾਂਬਾਂਜ਼ ਕਰਤਬਾਂ ਨੇ ਸਭ ਦਾ ਦਿਲ ਜਿੱਤ ਲਿਆ।

8ਵਾਂ ਗੱਤਕਾ ਕੱਪ ਦਾ ਦੂਸਰਾ ਦਿਨ ਹੈ ਤੇ ਇਸ ਗਤਕਾ ਕੱਪ 'ਚ ਦੇਸ਼ ਭਰ ਚੋਂ 16 ਟੀਮਾਂ ਹਿੱਸਾ ਲੈ ਰਹੀਆਂ ਹਨ। SGPC ਮੈਂਬਰ ਕਰਨੈਲ ਸਿੰਘ ਪੰਜੌਲੀ ਤੇ ਰਵਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਗਤਕਾ ਕੱਪ ਖ਼ਾਲਸਾ ਪੰਥ ਦੀ ਵਿਰਾਸਤ ਹੈ ਅਤੇ ਨੌਜਵਾਨਾਂ ਨੂੰ ਇਸ ਵੱਲ ਖਿੱਚਣ ਦੇ ਲਈ SGPC ਨੇ ਇਹ ਗਤਕਾ ਕੱਪ ਦਾ ਆਯੋਜਨ ਕੀਤਾ। ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਕਾਰਨ ਸਿੱਖ ਕੌਮ ਨੂੰ ਵਿਰਸੇ ਨਾਲ ਜੋੜਨਾ ਹੈ।

SHOW MORE