HOME » Videos » Religion
Share whatsapp

ਪ੍ਰਕਾਸ਼ ਪੁਰਬ ਦੀਆਂ ਰੌਣਕਾਂ, ਘਰ ਬੈਠੇ ਵੇਖੋ ਦਰਬਾਰ ਸਾਹਿਬ ’ਚ ਆਤਿਸ਼ਬਾਜ਼ੀ ਦੇ ਅਦਭੁਤ ਦ੍ਰਿਸ਼

Religion | 09:08 PM IST Sep 10, 2018

ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸ਼ਾਮ ਸਮੇਂ ਆਤਿਸ਼ਬਾਜ਼ੀ ਨੇ ਅਲੌਕਿਕ ਦ੍ਰਿਸ਼ ਪੇਸ਼ ਕੀਤੇ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਦੇਸ਼-ਵਿਦੇਸ਼ ਤੋਂ ਮੰਗਵਾਏ 100 ਕੁਇੰਟਲ ਦੇ ਕਰੀਬ ਸੁੰਦਰ ਤੇ ਰੰਗ-ਬਿਰੰਗੇ ਫੁੱਲਾਂ ਦੀ ਸ਼ਰਧਾ ਤੇ ਉਤਸ਼ਾਹ ਸਹਿਤ ਅਦਭੁਤ ਸਜਾਵਟ ਕੀਤੀ ਗਈ ਸੀ, ਜੋ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਦਾ ਮਨ ਮੋਹ ਰਹੀ ਸੀ|
ਫੁੱਲਾਂ ਦੀ ਸਜਾਵਟ ਅੰਦਰ ਤੇ ਬਾਹਰ ਤੋਂ ਇਲਾਵਾ ਦਰਸ਼ਨੀ ਡਿਉਢੀ ਵਾਲੇ ਪੁਲ, ਸ੍ਰੀ ਅਕਾਲ ਤਖ਼ਤ ਸਾਹਿਬ, ਗੁ: ਲਾਚੀ ਬੇਰੀ ਸਾਹਿਬ, ਦੁੱਖ ਭੰਜਨੀ ਬੇਰੀ ਤੇ ਗੁ: ਬਾਬਾ ਦੀਪ ਸਿੰਘ ਜੀ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੀਆਂ ਸਾਰੀਆਂ ਡਿਉਢੀਆਂ ਅਤੇ ਪਰਿਕਰਮਾ ਆਦਿ ਵਿਖੇ ਕੀਤੀ ਗਈ ਸੀ। ਇਸ ਸਜਾਵਟ ਲਈ ਕੀਨੀਆ, ਮਲੇਸ਼ੀਆ, ਥਾਈਲੈਂਡ, ਸਿੰਘਾਪੁਰ ਤੇ ਆਸਟ੍ਰੇਲੀਆ ਸਮੇਤ ਭਾਰਤ ਦੇ ਹਿਮਾਚਲ ਪ੍ਰਦੇਸ਼ ਤੇ ਹੋਰ ਵੱਖ-ਵੱਖ ਰਾਜਾਂ 'ਚੋਂ ਹਵਾਈ ਜਹਾਜ਼ਾਂ ਤੇ ਏ.ਸੀ. ਟਰੱਕਾਂ ਆਦਿ ਰਾਹੀਂ ਮੰਗਵਾਏ ਗਏ 100 ਕੁਇੰਟਲ ਰੰਗ-ਬਿਰੰਗੇ ਫੁੱਲਾਂ ਦੀ ਵਰਤੋਂ ਕੀਤੀ ਗਈ ਸੀ। ਮਾਹਿਰ ਡਿਜ਼ਾਈਨਰਾਂ ਵਲੋਂ ਬਕਾਇਦਾ ਫੁੱਲਾਂ ਦੇ ਰੰਗਾਂ ਅਨੁਸਾਰ ਇਕ ਓਅੰਕਾਰ ਤੇ ਖੰਡੇ ਦੇ ਰੂਪ ਵਿਚ ਗੁਲਦਸਤਿਆਂ, ਫਲਾਵਰ ਲੜੀਆਂ ਤੇ ਝਾਲਰਾਂ ਦੀ ਕੰਪਿਊਟਰ ਰਾਹੀਂ ਡਿਜ਼ਾਇਨਿੰਗ ਤਿਆਰ ਕਰ ਕੇ ਇਨ੍ਹਾਂ ਨੂੰ ਵੱਖ-ਵੱਖ ਥਾਵਾਂ 'ਤੇ ਲਗਾਇਆ ਗਿਆ ਸੀ। ਇਸ ਮੌਕੇ ਸ਼ਾਮ ਸਮੇਂ ਹੋਈ ਆਤਿਸ਼ਬਾਜ਼ੀ ਨੇ ਅਲੌਕਿਕ ਨਜ਼ਾਰਾ ਪੇਸ਼ ਕੀਤਾ।

SHOW MORE