HOME » Videos » Religion
Share whatsapp

ਇਸ ਬਗੀਚੇ ਦੇ ਫੁੱਲ ਗੁਲਦਸਤਿਆਂ ਦੇ ਰੂਪ 'ਚ ਹਰਿਮੰਦਰ ਸਾਹਿਬ ਪਹੁੰਚਦੇ

Religion | 01:51 PM IST Jan 09, 2019

ਵੀਡੀਓ ਵਿੱਚ ਦਿਸ ਰਹੇ ਖੂਬਸੂਰਤ ਫੁੱਲ ਬੇਸ਼ਕੀਮਤੀ ਤੇ ਅਨਮੋਲ ਹਨ ਕਿਉਂਕਿ ਇਹਨਾਂ ਫੁੱਲਾਂ ਦੀ ਵਰਤੋਂ ਇੱਕ ਖਾਸ ਥਾਂ ਤੇ ਹੀ ਹੁੰਦੀ ਹੈ। ਉਹ ਥਾਂ ਹੈ ਪਵਿੱਤਰ ਸਥਾਨ ਹਰਿਮੰਦਿਰ ਸਾਹਿਬ। ਇਸ ਬਗੀਚੇ ਦੇ ਫੁੱਲ ਗੁਲਦਸਤਿਆਂ ਦੇ ਰੂਪ ਚ ਹਰਿਮੰਦਿਰ ਸਾਹਿਬ ਪਹੁੰਚਦੇ ਹਨ।

ਇਹਨਾਂ ਰੰਗ ਬਿਰੰਗੇ ਫੁੱਲਾਂ ਨੂੰ ਬੜੀ ਸ਼ਰਧਾ ਦੇ ਨਾਲ ਗੁਲਦਸਤਿਆਂ ਦਾ ਰੂਪ ਦਿੱਤਾ ਜਾਂਦਾ ਹੈ। ਫਿਰ ਉਹ ਗੁਲਦਸਤੇ ਹਰਿਮੰਦਿਰ ਸਾਹਿਬ ਭੇਜੇ ਜਾਂਦੇ ਹਨ। 32 ਵਰ੍ਹਿਆਂ ਤੋਂ ਗੁਲਦਸਤੇ ਬਣਾਉਣ ਦੀ ਸੇਵਾ ਬਲਬੀਰ ਸਿੰਘ ਨਿਭਾਅ ਰਹੇ ਹਨ।

ਬਲਬੀਰ ਸਿੰਘ ਮੁਤਾਬਿਕ ਹਰ ਰੋਜ਼ ਦੁਪਹਿਰ ਵੇਲੇ ਫੁੱਲਾਂ ਨੂੰ ਤੋੜਨ ਦਾ ਕੰਮ ਸ਼ੁਰੂ ਹੁੰਦਾ ਹੈ। 2 ਘੰਟੇ ਦੀ ਮਿਹਨਤ ਬਾਅਦ ਗੁਲਦਸਤੇ ਤਿਆਰ ਕੀਤੇ ਜਾਂਦੇ ਹਨ। ਸ਼ਾਮ ਨੂੰ ਹੀ ਇਹਨਾਂ ਗੁਲਦਸਤਿਆਂ ਨੂੰ ਤਿਆਰ ਕਰ ਦਿੱਤਾ ਜਾਂਦਾ ਹੈ ਤੇ ਫਿਰ ਸਵੇਰੇ 3 ਵਜੇ ਹਰਿਮੰਦਿਰ ਸਾਹਿਬ ਪਹੁੰਚਾਇਆ ਜਾਂਦਾ ਹੈ।

ਹਰਿਮੰਦਰ ਸਾਹਿਬ ਇਹਨਾਂ ਗੁਲਦਸਤਿਆਂ ਨੂੰ ਪਹੁੰਚਾਉਣ ਦੀ ਸੇਵਾ ਭਜਨ ਕੌਰ ਕਰਦੀ ਹੈ। ਭਜਨ ਕੌਰ ਦੱਸਦੀ ਹੈ ਕਿ ਭਾਵੇਂ ਮੀਂਹ ਹੋਵੇ ਜਾਂ ਹਨੇਰੀ। ਇਹ ਸੇਵਾ ਕਦੇ ਬੰਦ ਨਹੀਂ ਹੋਈ। ਭਜਨ ਕੌਰ ਦੇ ਬੱਚੇ ਵਿਦੇਸ਼ ਰਹਿੰਦੇ ਹਨ ਪਰ ਇਹ ਸੇਵਾ ਨਿਭਾਉਣ ਲਈ ਉਹ ਅੰਮ੍ਰਿਤਸਰ ਚ ਹੀ ਵਸੀ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਸੇਵਾ ਪਿਛਲੇ 100 ਵਰ੍ਹਿਆਂ ਤੋਂ ਲਗਾਤਾਰ ਜਾਰੀ ਹੈ। ਇਸ ਨੂੰ ਭਾਈ ਵੀਰ ਸਿੰਘ ਨੇ ਸ਼ੁਰੂ ਕੀਤਾ ਸੀ। ਭਾਈ ਵੀਰ ਸਿੰਘ ਤੋਂ ਬਾਅਦ ਸੇਵਾਦਾਰ ਬਦਲੇ ਪਰ ਇਸ ਸੇਵਾ ਨੂੰ ਨਿਭਾਉਣ ਦੀ ਭਾਵਨਾ ਅੱਜ ਵੀ ਓਹੀ ਹੈ।

SHOW MORE