HOME » Videos » Religion
Share whatsapp

ਕਰਤਾਰਪੁਰ ਲਾਂਘੇ ਦੇ ਐਲਾਨ ਪਿੱਛੋਂ ਡੇਰਾ ਬਾਬਾ ਨਾਨਕ ਵਿਚ ਰੌਣਕਾਂ, ਸੰਗਤ 'ਚ ਭਾਰੀ ਉਤਸ਼ਾਹ

Religion | 06:12 PM IST Nov 28, 2018

ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੇ ਐਲਾਨ ਪਿੱਛੋਂ ਸਿੱਖਾਂ ਵਿਚ ਖੁਸ਼ੀ ਦੀ ਲਹਿਰ ਹੈ। ਇਸ ਐਲਾਨ ਪਿੱਛੋਂ ਵੱਡੀ ਗਿਣਤੀ ਵਿਚ ਸੰਗਤਾਂ ਡੇਰਾ ਬਾਬਾ ਨਾਨਕ ਸਾਹਿਬ ਪਹੁੰਚ ਰਹੀਆਂ ਹਨ। ਇਸ ਜਗ੍ਹਾ ਉਤੇ ਦੋ ਦਿਨ ਪਹਿਲਾਂ ਭਾਰਤ ਸਰਕਾਰ ਵੱਲੋਂ ਇਸ ਕੋਰੀਡੋਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਇਥੇ ਮੌਜੂਦ ਸ਼ਰਧਾਲੂਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ 71 ਸਾਲ ਪੁਰਾਣੀ ਮੰਗ ਪੁਰੀ ਹੋਈ ਹੈ।

ਪ੍ਰਮਾਤਮਾ ਨੇ ਉਨ੍ਹਾਂ ਦੀ ਅਰਦਾਸ ਸੁਣ ਲਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਭਾਰਤ ਤੇ ਪਾਕਿਸਤਾਨ ਸਰਕਾਰ ਦੇ ਧੰਨਵਾਦੀ ਹਨ। ਸਾਡੇ ਵਿਚ ਅੱਜ ਵਿਆਹ ਜਿੰਨੀ ਖੁਸ਼ੀ ਹੈ। ਨਿਊਜ਼ 18 ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਬਾਬੇ ਨੇ ਇਥੇ 18 ਸਾਲ ਗੁਜ਼ਾਰੇ ਤੇ ਹੱਥੀਂ ਕਿਰਤ ਕਰ ਕੇ ਸੁਨੇਹਾ ਦਿੱਤਾ ਕਿ ਰੱਬ ਜੰਗਲਾਂ ਵਿਚ ਨਹੀਂ ਮਿਲਦਾ, ਕਿਰਤ ਕਰਦਿਆਂ ਮਿਲਦੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਇਥੇ ਆਉਂਦੇ ਰਹਿੰਦੇ ਹਨ ਤੇ ਦੂਰਬੀਨ ਨਾਲ ਦਰਸ਼ਨ ਕਰਕੇ ਪਰਤ ਜਾਂਦੇ ਸਨ ਪਰ ਹੁਣ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਨਵੀਂ ਆਸ ਜਗਾਈ ਹੈ।

SHOW MORE