HOME » Videos » Religion
Share whatsapp

ਭਰੇ ਪੰਡਾਲ 'ਚ ਇਸ ਨੌਜਵਾਨ ਨੇ ਜਥੇ. ਹਰਪ੍ਰੀਤ ਸਿੰਘ ਨੂੰ ਕਿਹਾ, 'ਬਾਦਲਾਂ ਦੀ ਜੇਬ 'ਚੋਂ ਨਿਕਲਿਆ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ'

Religion | 08:00 PM IST Dec 28, 2018

ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ ਸ਼ਹੀਦੀ ਜੋੜ ਮੇਲ ਦਾ ਅੱਜ ਆਖਿਰੀ ਦਿਨ ਸੀ ਜਿਸ ਵਿੱਚ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜੋ ਕਿ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਵਿਖੇ ਸਮਾਪਤ ਹੋਇਆ।  ਇਸ ਦੌਰਾਨ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਹਰਪ੍ਰੀਤ ਸਿੰਘ ਕੌਮ ਦੇ ਨਾਮ ਸੰਦੇਸ਼ ਦੇਣ ਲੱਗੇ ਤਾਂ ਇੱਕ ਸਿੱਖ ਵਿੱਚੇ ਹੀ ਹੂਟਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਵਿੱਚੇ ਹੀ ਖੜੇ ਹੋ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਕਰਨ ਲੱਗਿਆ ਤੇ ਸੰਗਤ ਨੂੰ ਸੰਦੇਸ਼ ਨਾ ਸੁਣਨ ਲਈ ਉਕਸਾਉਣ ਲੱਗਿਆ।

ਉੱਧਰ ਇਸ ਸਭ ਨੂੰ ਦੇਖਦੇ ਹੋਏ ਹਰਕਤ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਨੇ ਤੁਰੰਤ ਉਸ ਵਿਅਕਤੀ ਨੂੰ ਪੰਡਾਲ ਤੋਂ ਬਾਹਰ ਲਿਜਾਣ ਲੱਗੇ ਤਾਂ ਹੰਗਾਮਾ ਮੱਚ ਗਿਆ। ਉਕਤ ਸਿੱਖ ਦਾ ਨਾਮ ਗੁਰਮੁਖ ਸਿੰਘ ਸੀ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਦਾ ਰਹਿਣ ਵਾਲਾ ਹੈ ਤੇ ਕਹਿਣ ਲੱਗਿਆ ਕਿ ਬਾਦਲਾਂ ਦੀ ਜੇਬ ਵਿੱਚੋਂ ਨਿਕਲੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੁਣ ਸਿੱਖ ਕੌਮ ਦੇ ਨਾਮ ਸੰਦੇਸ਼ ਦੇਣਗੇ। ਇਸ ਸਭ ਦੇ ਬਾਵਜੂਦ ਭਾਈ ਹਰਪ੍ਰੀਤ ਸਿੰਘ ਜੀ ਨੇ ਆਪਣਾ ਸੰਦੇਸ਼ ਦੇਣਾ ਜਾਰੀ ਰੱਖਿਆ।

SHOW MORE