HOME » Videos » Religion
Share whatsapp

"ਸਤਿਗੁਰ ਕੀ ਸੇਵਾ ਸਫਲ ਹੈ".....ਇੱਥੇ ਲੋੜਵੰਦਾ ਲਈ ਹਸਪਤਾਲਾਂ 'ਚ ਪਹੁੰਚਾਇਆ ਜਾਂਦਾ ਹੈ ਲੰਗਰ

Religion | 08:32 PM IST Dec 09, 2018

ਮੋਗਾ ਦੇ ਨਿਹਾਲਸਿੰਘ ਵਾਲਾ ਦੇ ਗੁਰਦਾਵਰਾ ਤਖਤੂਪੁਰਾ ਸਾਹਿਬ ਦੇ ਸੇਵਾਦਾਰ ਅਤੇ ਸੰਗਤ ਮਾਨਵਤਾ ਦੀ ਮਿਸਾਲ ਪੇਸ਼ ਕਰ ਰਹੇ ਹਨ। ਗੁਰੂ ਸਾਹਿਬ ਦੀ ਬਾਣੀ ਨੂੰ ਸੱਚ ਕਰ ਵਿਖਾ ਰਹੀ ਹੈ ਮੋਗਾ ਦੇ ਨਿਹਾਲਸਿੰਘ ਵਾਲਾ ਦੇ ਇਤਹਾਸਿਕ ਗੁਰਦੁਆਰਾ ਤਖਤੂਪੁਰਾ ਸਾਹਿਬ ਦੇ ਸੇਵਾਦਾਰ ਅਤੇ ਇੱਥੇ ਪਹੁੰਚਦੀ ਸੰਗਤ। ਪਿਛਲੇ ਕਰੀਬ 4 ਸਾਲਾਂ ਤੋ ਇੱਥੇ ਸੇਵਾਦਾਰ ਅਤੇ ਸੰਗਤ ਲੰਗਰ ਤਿਆਰ ਕਰਦੀ ਹੈ ਅਤੇ ਇਸਨੂੰ ਵੱਖ ਵੱਖ ਹਸਪਤਾਲਾਂ ਵਿੱਚ ਪਹੁੰਚਾ ਕੇ ਲੋੜਵੰਦਾ ਨੂੰ ਵਰਤਾਇਆ ਜਾਂਦਾ ਹੈ। ਦਾਅਵਾ ਕੀਤਾ ਜਾਂਦਾ ਹੈ ਕਿ ਹਰ ਰੋਜ਼ ਤਕਰੀਬਨ 1 ਹਜ਼ਾਰ ਲੋੜਵੰਦਾ ਤੱਕ ਲੰਗਰ ਪਹੁੰਚਾਇਆ ਜਾ ਰਿਹਾ ਹੈ...ਅਤੇ 20 ਤੋਂ 25 ਹਸਪਤਾਲਾਂ ਵਿੱਚ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ। ਗਰੀਬੀ ਦੇ ਮਾਰੇ ਜਿਹੜੇ ਲੋਕ ਵੱਖ ਵੱਖ ਥਾਵਾਂ ਤੋਂ ਇੱਥੇ ਪਹੁੰਚਦੇ ਹਨ ਆਪਣਿਆਂ ਦਾ ਇਲਾਜ ਕਰਾਉਣ ਉਨਾਂ ਲਈ ਲੰਗਰ ਵੱਡਾ ਸਹਾਰਾ ਹੈ। ਗੁਰੂਘਰ ਦੇ ਸੇਵਾਦਾਰਾਂ ਅਤੇ ਸੰਗਤ ਦੇ ਇਸ ਉਪਰਾਲੇ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ... ਅਤੇ ਲੋੜਵੰਦ ਜਿਨਾਂ ਨੂੰ 2 ਵਕਤ ਦਾ ਖਾਣਾ ਮਿਲ ਰਿਹਾ ਹੈ ਉਹ ਅਸੀਸਾਂ ਦਿੰਦੇ ਨਹੀਂ ਥਕਦੇ।

SHOW MORE