HOME » Top Videos » Religion
Share whatsapp

ਮੋਦੀ ਸਰਕਾਰ ਨੇ ਸਿੱਖ ਜਥੇ ਨੂੰ ਪਾਕਿ ਜਾਣ ਦੀ ਨਾ ਦਿੱਤੀ ਪ੍ਰਵਾਨਗੀ, ਅਟਾਰੀ ਸਰਹੱਦ ਤੋਂ ਵਾਪਸ ਭੇਜਿਆ

Religion | 11:51 AM IST Jun 14, 2019

ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਪਾਕਿਸਤਾਨ ਜਾਣ ਵਾਲਾ ਯਾਤਰੀ ਜਥਾ ਅਟਾਰੀ ਰੇਲਵੇ ਸਟੇਸ਼ਨ ਉਤੇ ਹੀ ਰੋਕ ਲਿਆ ਗਿਆ। ਪਾਕਿਸਤਾਨ ਸਰਕਾਰ ਵੱਲੋਂ ਜਥੇ ਨੂੰ ਆਪਣੇ ਮੁਲਕ ਵਿਚ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਪਰ ਭਾਰਤ ਸਰਕਾਰ ਨੇ ਇਸ ਸਬੰਧੀ ਰੇਲਵੇ ਨੂੰ ਕੋਈ ਜਾਣਕਾਰੀ ਨਾ ਭੇਜੀ। ਜਿਸ ਕਰਕੇ ਜਥੇ ਨੂੰ ਅਟਾਰੀ ਸਰਹੱਦ ਉਤੇ ਹੀ ਰੋਕ ਲਿਆ ਗਿਆ। ਕਾਫੀ ਇੰਤਜ਼ਾਰ ਕਰਨ ਤੋਂ ਬਾਅਦ ਇਹ ਜਥਾ ਵਾਪਸ ਪਰਤ ਆਇਆ ਹੈ। ਜਥੇ ਵਿਚ ਭਾਰਤ ਸਰਕਾਰ ਖਿਲਾਫ ਕਾਫੀ ਗੁੱਸਾ ਸੀ ਤੇ ਉਨ੍ਹਾਂ ਸਰਕਾਰ ਉਤੇ ਜਾਣਬੁਝ ਕੇ ਪਰੇਸ਼ਾਨ ਕਰਨ ਦਾ ਦੋਸ਼ ਲਾਇਆ। ਜਥੇ ਦਾ ਦੋਸ਼ ਹੈ ਕਿ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਇਸ਼ਾਰੇ ਉਤੇ ਮੋਦੀ ਸਰਕਾਰ ਨੇ ਇਹ ਰੋਕ ਲਾਈ ਹੈ।

ਭਾਰਤ ਸਰਕਾਰ ਨੇ 130 ਯਾਤਰੂਆਂ ਨੂੰ ਪਾਕਿਸਤਾਨ ਲੈ ਕੇ ਆਉਣ ਵਾਲੀ ਵਿਸ਼ੇਸ਼ ਟਰੇਨ ਨੂੰ ਅਟਾਰੀ ਆਉਣ ਦੀ ਇਜਾਜ਼ਤ ਨਾ ਦਿੱਤੀ। ਜਿਸ ਕਰ ਕੇ ਇਹ ਜਥਾ ਇੱਥੇ ਕਾਫੀ ਪਰੇਸ਼ਾਨ ਹੋਇਆ ਤੇ ਆਖਰ ਵਿਚ ਆਖ ਦਿੱਤਾ ਕਿ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਜਾਣ ਦੀ ਕੋਈ ਪ੍ਰਵਾਨਗੀ ਨਹੀਂ ਆਈ ਹੈ। ਦੱਸ ਦਈਏ ਕਿ ਸ਼੍ਰੋਮਣੀ ਕਮੇਟੀ 7 ਜੂਨ ਨੂੰ ਨਾਨਕਸ਼ਾਹੀ ਕੈਲੰਡਰ ਮੁਤਾਬਕ ਸ਼ਹੀਦੀ ਦਿਹਾੜਾ ਮਨਾ ਚੁੱਕੀ ਹੈ ਜਦੋਂ ਕਿ ਪਾਕਿਸਤਾਨ ਗੁਰਦੁਆਰਾ ਕਮੇਟੀ ਵੱਲੋਂ ਸ਼ਹੀਦੀ ਦਿਹਾੜਾ 16 ਜੂਨ ਨੂੰ ਮਨਾਇਆ ਜਾ ਰਿਹਾ ਹੈ। ਪਾਕਿਸਤਾਨ ਸਰਕਾਰ ਵੱਲੋਂ ਇਸ ਸਬੰਧੀ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ ਤੇ ਜਥੇ ਨੂੰ ਆਉਣ ਦੀ ਇਜਾਜ਼ਤ ਦਿੱਤੀ ਹੋਈ ਸੀ ਪਰ ਭਾਰਤ ਨੇ ਇਜਾਜ਼ਤ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ।

SHOW MORE