HOME » Videos » Religion
Share whatsapp

ਸ੍ਰੀ ਮੁਕਤਸਰ ਸਾਹਿਬ ਵਿਚ ਨਿਹੰਗ ਸਿੰਘਾਂ ਨੇ ਵਿਖਾਏ ਘੋੜਸਵਾਰੀ ਦੇ ਜੌਹਰ, ਘਰ ਬੈਠੇ ਵੇਖੋ ਮੁਹੱਲਾ

Religion | 06:09 PM IST Jan 15, 2019

ਸ੍ਰੀ ਮੁਕਤਸਰ ਸਾਹਿਬ ਵਿਚ 40 ਮੁਕਤਿਆਂ ਦੀ ਯਾਦ ਵਿਚ ਮਨਾਏ ਜਾ ਰਹੇ ਸ਼ਹੀਦੀ ਜੋੜ ਮੇਲ ਦੇ ਆਖਰੀ ਦਿਨ ਨਿਹੰਗ ਸਿੰਘਾਂ ਵੱਲੋਂ ਮੁਹੱਲਾ ਕੱਢਿਆ ਗਿਆ ਜੋ ਗੁਰਦੁਆਰਾ ਟਿੱਬੀ ਸਾਹਿਬ ਤੋਂ ਸ਼ੁਰੂ ਹੋ ਕੇ ਨਿਹੰਗਾਂ ਦੀ ਛਾਉਣੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਖੂਹ ਸਾਹਿਬ ਵਿਖੇ ਸਮਾਪਤ ਹੋਇਆ। ਇਸ ਵਿਚ ਨਿਹੰਗ ਸਿੰਘਾਂ ਵੱਲੋਂ ਘੋੜਿਆਂ ਨੂੰ ਸ਼ਿੰਗਾਰ ਕੇ ਘੋੜਸਵਾਰੀ ਦੇ ਜੌਹਰ ਵਿਖਾਏ , ਜਿਸ ਦੀ ਅਗਵਾਈ ਬਾਬਾ ਖੜਕ ਸਿੰਘ ਦਲ ਬਾਬਾ ਬਿਧੀ ਚੰਦ ਵਲੋਂ ਕੀਤੀ ਗਈ ।

ਇਸ  ਮੁਹੱਲੇ ਵਿਚ  ਨਿਹੰਗ ਸਿੰਘਾਂ ਵੱਲੋਂ ਹਾਥੀ ਵੀ ਸ਼ਿਗਾਰੇ ਗਏ ਅਤੇ ਅੰਤ ਵਿਚ ਗੁਰਦੁਆਰਾ ਖੂਹ ਸਾਹਿਬ ਵਿਖੇ ਨਿਹੰਗ ਸਿੰਘਾਂ ਵਲੋਂ ਮੁਹੱਲਾ ਖੇਡਿਆ ਗਿਆ , ਜਿਸ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚੀਆਂ ਅਤੇ ਨਿਹੰਗਾਂ ਵੱਲੋਂ ਦਿਖਾਏ ਕਰਤੱਬ ਦਾ ਆਨੰਦ ਮਾਣਿਆ । ਇਸ ਦੇ ਨਾਲ ਹੀ 40 ਮੁਕਤਿਆਂ ਦੀ ਯਾਦ ਵਿੱਚ ਮਨਾਇਆ ਜਾਣ ਵਾਲਾ ਜੋੜ ਮੇਲ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ।

SHOW MORE