HOME » Videos » Religion
Share whatsapp

‘ਨਾਨਕ ਸ਼ਾਹ ਫਕੀਰ’ ਤੋਂ ਸਿਨਮਾਘਰਾਂ ਦੇ ਮਾਲਕਾਂ ਨੇ ਪਾਸਾ ਵੱਟਿਆ

Religion | 04:10 PM IST Apr 13, 2018

ਫ਼ਿਲਮ ਨਾਨਕ ਸ਼ਾਹ ਫ਼ਕੀਰ ਰਿਲੀਜ਼ ਦਾ ਦਿਨ ਸੀ ਪਰ ਪੰਜਾਬ ਸਮੇਤ ਕਿਸੇ ਵੀ ਸੂਬੇ ਵਿੱਚ ਫ਼ਿਲਮ ਪਰਦੇ ਉੱਤੇ ਵਿਖਾਈ ਨਹੀਂ ਦਿੱਤੀ। ਵਿਵਾਦ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੇਖਦਿਆਂ ਸਿਨਮਾ ਘਰਾਂ ਦੇ ਮਾਲਕਾਂ ਨੇ ਖ਼ੁਦ ਹੀ ਫ਼ਿਲਮ ਤੋਂ ਕਿਨਾਰਾ ਕਰ ਲਿਆ ਅਤੇ ਫ਼ਿਲਮ ਨੂੰ ਪਰਦੇ ਉੱਤੇ ਨਹੀਂ ਉਤਾਰਿਆ ਹਾਲਾਂਕਿ ਸੁਰੱਖਿਆ ਦੇ ਮੱਦੇਨਜ਼ਰ ਸਾਰੇ ਸਿਨੇਮਾ ਘਰਾਂ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਸੀ।

ਡੀਐਸਜੀਪੀਸੀ ਦੇ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਫ਼ਿਲਮ ਦੀ ਖ਼ਿਲਾਫ਼ ਐਸਜੀਪੀਸੀ ਤੇ ਡੀਐਸਜੀਪੀਸੀ ਨੇ ਸ਼ਾਂਤੀ ਪੂਰਨ ਵਿਰੋਧ ਕੀਤਾ । ਦੇਵੇਂ ਕਮੇਟੀਆਂ ਦੇ ਅਧੀਨ ਆਉਂਦੇ ਸਾਰੇ ਸਕੂਲ-ਕਾਲਜ ਫ਼ਿਲਮ ਦੇ ਵਿਰੋਧ ਵਿੱਚ ਬੰਦ ਰੱਖੇ ਗਏ ਜਦੋਂਕਿ ਡੀਐਸਜੀਪੀਸੀ ਦੇ ਸਾਰੇ ਕਰਮਚਾਰੀ ਸ਼ੁੱਕਰਵਾਰ ਨੂੰ ਕੰਮ 'ਤੇ ਪੁੱਜੇ ਪਰ ਕਾਲੀਆ ਦਸਤਾਰਾਂ ਅਤੇ ਕਾਲੇ ਕੱਪੜਿਆਂ ਵਿੱਚ ਪਹਿਨ ਕੇ ਆਪਣਾ ਵਿਰੋਧ ਦਰਜ ਕਰਵਾਇਆ।

ਫ਼ਤਿਹਗੜ੍ਹ ਸਾਹਿਬ,ਭਵਾਨੀਗੜ੍ਹ ਤੇ ਫ਼ਿਰੋਜ਼ਪੁਰ ਸਮੇਤ ਕਈ ਥਾਵਾਂ ਉੱਤੇ ਸਿੱਖ ਸੰਗਠਨਾਂ ਵੱਲੋਂ ਫ਼ਿਲਮ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਫ਼ਤਿਹਗੜ੍ਹ ਸਾਹਿਬ ਦੇ ਸਰਹਿੰਦ ਰੇਲਵੇ ਸਟੇਸ਼ਨ ਉੱਤੇ ਪ੍ਰਦਰਸ਼ਨਕਾਰੀਆਂ ਨੇ ਅੰਬਾਲਾ-ਲੁਧਿਆਣਾ ਰੇਲ ਲਾਇਨ ਜਾਮ ਕਰ ਦਿੱਤੀ। ਜੋ ਕਰੀਬ ਅੱਧੇ ਘੰਟੇ ਬਾਅਦ ਖ਼ੋਲ ਦਿੱਤਾ ਗਿਆ। ਜਦੋਂ ਕਿ ਫ਼ਿਰੋਜ਼ਪੁਰ ਚ ਕਈ ਜਥੇਬੰਦੀਆਂ ਦੇ ਵਰਕਰ ਕਾਲੀਆਂ ਝੰਡੀਆਂ ਲੈ ਕੇ ਸੜਕਾਂ ਉੱਤੇ ਨਿਕਲੇ ਜਿਨ੍ਹਾਂ ਨੂੰ ਪੁਲਿਸ ਨੇ ਰਸਤੇ ਵਿੱਚ ਹੀ ਰੋਕ ਲਿਆ।

ਜ਼ਿਕਰਯੋਗ ਹੈ ਕਿ SGPC ਤੇ DSGMC ਦੇ ਨਾਲ ਨਾਲ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਫ਼ਿਲਮ ਦਾ ਵਿਰੋਧ ਕੀਤਾ। ਇੰਨਾ ਹੀ ਨਹੀਂ ਅਕਾਲ ਤਖ਼ਤ ਵੱਲੋਂ ਤਾਂ ਫ਼ਿਲਮ ਨਿਰਮਾਤਾ ਰਵਿੰਦਰ ਸਿਕਾ ਨੂੰ ਤਾਂ ਪੰਥ ਤੋਂ ਸੇਕ ਦਿੱਤਾ ਗਿਆ ਸੀ।

SHOW MORE