HOME » Videos » Religion
Share whatsapp

... ਤਾਂ ਇਸ Tiktok ਵੀਡੀਓ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਫੋਟੋਗ੍ਰਾਫੀ, ਵੀਡੀਓਗ੍ਰਾਫੀ ਕਰਨ 'ਤੇ ਲੱਗੀ ਪਾਬੰਦੀ

Religion | 11:33 AM IST Jan 12, 2019

ਹਾਲ ਹੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਫੋਟੋਗ੍ਰਾਫ਼ੀ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜਿਸ ਕਰਕੇ ਆਮ ਲੋਕਾਂ ਵਿੱਚ ਰੋਸ ਵੀ ਪਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਕਿਸੇ ਤਰ੍ਹਾਂ ਦੀ ਵੀ ਫੋਟੋਗਰਾਫੀ, ਵੀਡੀਓਗ੍ਰਾਫੀ ਅਤੇ ਸੈਲਫੀ ਆਦਿ ਲੈਣ ’ਤੇ ਰੋਕ ਲਗਾ ਦਿੱਤੀ ਹੈ। ਇਸ ਐਸਜੀਪੀਸੀ ਦੇ ਇਸ ਫੈਸਲੇ ਦਾ ਸੰਗਤ ਵਿਰੋਧ ਕਰ ਰਹੀ ਹੈ ਉੱਥੇ ਹੀ ਸਿੱਖ ਵਿਦਵਾਨਾਂ ਨੇ ਵੀ ਸ਼੍ਰੋਮਣੀ ਕਮੇਟੀ ਦੇ ਫ਼ੈਸਲੇ ਨਾਲ ਅਸਹਿਮਤੀ ਪ੍ਰਗਟਾਈ ਹੈ।

ਪਰ ਇਸਦੇ ਪਿੱਛੇ ਦੀ ਅਸਲ ਵਜ੍ਹਾ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ, ਦਰਅਸਲ ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਲੜਕੀ ਸ੍ਰੀ ਹਰਿਮੰਦਰ ਸਾਹਿਬ ਅੰਦਰ TikTok App ਉੱਪਰ ਆਪਣੀ ਇੱਕ ਵੀਡੀਓ ਬਣਵਾ ਰਹੀ ਹੈ ਤੇ ਬਾਅਦ ਵਿੱਚ ਉਸ ਤੇ ਗਾਣਾ ਲਗਾ ਦਿੰਦੀ ਹੈ, ਜਿਸਦਾ ਸੋਸ਼ਲ ਮੀਡੀਆ ਉੱਤੇ ਭਾਰੀ ਵਿਰੋਧ ਹੋ ਰਿਹਾ ਹੈ ਕਿ ਗੁਰੂ ਘਰ ਅੰਦਰ ਇਹੋ ਜਿਹੇ ਕੰਮ ਸੋਭਾ ਨਹੀਂ ਦਿੰਦੇ। ਤੇ ਇਸ ਤੋਂ ਬਾਅਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਇਹ ਫ਼ੈਸਲਾ ਲਿਆ ਗਿਆ ਹੈ।

SHOW MORE