HOME » Videos » Religion
Share whatsapp

ਸ੍ਰੀ ਦਰਬਾਰ ਸਾਹਿਬ ਦੀ ਫੋਟੋਗ੍ਰਾਫੀ ਬੈਨ, ਸਿੱਖ ਵਿਦਵਾਨਾਂ ਨੇ ਫ਼ੈਸਲੇ ਨੂੰ ਦੱਸਿਆ ਤੰਗਦਿਲੀ ਵਾਲਾ

Religion | 10:16 AM IST Jan 09, 2019

ਸ਼੍ਰੋਮਣੀ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਕਿਸੇ ਤਰ੍ਹਾਂ ਦੀ ਵੀ ਫੋਟੋਗਰਾਫੀ, ਵੀਡੀਓਗ੍ਰਾਫੀ ਅਤੇ ਸੈਲਫੀ ਆਦਿ ਲੈਣ ’ਤੇ ਰੋਕ ਲਗਾ ਦਿੱਤੀ ਹੈ। ਇਸ ਐਸਜੀਪੀਸੀ ਦੇ ਇਸ ਫੈਸਲੇ ਦਾ ਸੰਗਤ ਵਿਰੋਧ ਕਰ ਰਹੀ ਹੈ ਉੱਥੇ ਹੀ ਸਿੱਖ ਵਿਦਵਾਨਾਂ ਨੇ ਵੀ ਸ਼੍ਰੋਮਣੀ ਕਮੇਟੀ ਦੇ ਫ਼ੈਸਲੇ ਨਾਲ ਅਸਹਿਮਤੀ ਪ੍ਰਗਟਾਈ ਹੈ।

ਭਾਈ ਅਸ਼ੋਕ ਸਿੰਘ ਬਾਗੜੀਆ ਨੇ ਸ਼੍ਰੋਮਣੀ ਕਮੇਟੀ ਦੇ ਇਸ ਫ਼ੈਸਲੇ ਨੂੰ ਤੰਗਦਿਲੀ ਦਾ ਪ੍ਰਤੀਕ ਕਰਾਰ ਦਿੰਦਿਆਂ ਆਖਿਆ ਕਿ ਅਜਿਹਾ ਫ਼ੈਸਲਾ ਨਹੀਂ ਕਰਨਾ ਚਾਹੀਦਾ, ਜਿਸ ਨਾਲ ਇੱਥੇ ਆਉਣ ਵਾਲੀ ਸੰਗਤ ’ਤੇ ਛੋਟੀ ਸੋਚ ਦਾ ਪ੍ਰਭਾਵ ਪਵੇ। ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਇਸ ਫ਼ੈਸਲੇ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਆਖਿਆ ਕਿ ਫੋਟੋਗ੍ਰਾਫੀ ’ਤੇ ਰੋਕ ਲਾਉਣ ਦੀ ਥਾਂ ਇੱਥੇ ਆਉਣ ਵਾਲੀ ਸੰਗਤ ਨੂੰ ਰੂਹਾਨੀ ਅਸਥਾਨ ਦੀ ਮਹੱਤਤਾ ਅਤੇ ਧਾਰਮਿਕਤਾ ਨੂੰ ਨਿਮਰਤਾ ਨਾਲ ਸਮਝਾਉਣ ਦੀ ਲੋੜ ਹੈ।

ਵਿਰੋਧ ਕਰਨ ਵਾਲੇ ਲੋਕਾਂ ਕਹਿਣਾ ਹੈ ਇਹ ਸਥਾਨ ਪੂਰੀ ਦੁਨੀਆਂ ਲਈ ਖਿੱਚ ਦਾ ਕੇਂਦਰ ਹੈ ਤੇ ਲੋਕ ਬੜੀ ਮੁਸ਼ਕਲ ਨਾਲ ਇੱਥੇ ਆਉਂਦੇ ਹਨ। ਅਜਿਹੀ ਹਾਲਤ ਵਿੱਚ ਜੋਕਰ ਲੋਕ ਪਲਾਂ ਨੂੰ ਕੈਮਰੇ ਜਾਂ ਵੀਡੀਓ ਵਿੱਚ ਕੈਦ ਕਰ ਲੈਂਦੇ ਹਨ ਤਾਂ ਕਿਸੇ ਨੂੰ ਕਿਉਂ ਇਤਰਾਜ ਹੁੰਦਾ ਹੈ। ਇਸ ਸਾਰੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੇ ਫੈਸਲੇ 'ਤੇ ਮੁੜ ਵਿਚਾਰ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਕਿ  ਪਾਬੰਦੀ ਦਾ ਫੈਸਲਾ ਬਿਲਕੁੱਲ ਸਹੀ ਹੈ।

SHOW MORE