HOME » Top Videos » Religion
Share whatsapp

ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਚੁੱਕੇ ਅਮੁੱਲ ਖਜ਼ਾਨੇ ਦਾ ਮਾਮਲਾ ਭਖਿਆ, ਲੌਂਗੋਵਾਲ ਵੱਲੋਂ ਲਾਇਬ੍ਰੇਰੀ ਦਾ ਦੌਰਾ

Life | 01:49 PM IST Jun 14, 2019

ਜੂਨ 1984 ਵਿਚ ਵਾਪਰੇ ਸਾਕਾ ਨੀਲਾ ਤਾਰਾ ਫੌਜੀ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਫੌਜ ਵੱਲੋਂ ਚੁੱਕੇ ਅਮੁੱਲ ਖਜ਼ਾਨੇ ਦਾ ਮਾਮਲਾ ਭਖਦਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਕੀਤਾ ਦੌਰਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ 5 ਮੈਂਬਰੀ ਕਮੇਟੀ ਬਣਾਈ ਹੈ। ਉਚ ਪੱਧਰੀ ਪੜਤਾਲੀਆ ਕਮੇਟੀ ਸੰਗਤਾਂ ਦੇ ਸਨਮੁੱਖ ਸਾਰੀ ਸਥਿਤੀ ਜਲਦ ਹੀ ਸਪਸ਼ਟ ਕਰੇਗੀ। ਉਨ੍ਹਾਂ ਕਿਹਾ ਕਿ 1984 ਤੋਂ ਲੈ ਕੇ ਹੁਣ ਤੱਕ ਸਾਰੇ ਸ਼੍ਰੋਮਣੀ ਕਮੇਟੀ ਅਧਿਕਾਰੀ ਵੀ ਪੜਤਾਲ ਦੇ ਘੇਰੇ ਵਿਚ ਰਹਿਣਗੇ। ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਉਧਰ, ਸ਼੍ਰੋਮਣੀ ਕਮੇਟੀ ਨੇ ਪਹਿਲੀ ਵਾਰ ਖੁਲਾਸਾ ਕੀਤਾ ਹੈ ਕਿ ਫੌਜੀ ਹਮਲੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਸਥਾਪਿਤ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਫੌਜ ਵੱਲੋਂ ਚੁੱਕੇ ਅਮੁੱਲ ਖਜ਼ਾਨੇ ਵਿੱਚੋਂ ਸਿਰਫ਼ 205 ਹੱਥ ਲਿਖਤ ਸਰੂਪ, 807 ਪੁਸਤਕਾਂ, ਇੱਕ ਹੁਕਮਨਾਮਾ ਅਤੇ ਕੁੱਝ ਅਖ਼ਬਾਰਾਂ ਹੀ ਵਾਪਸ ਕੀਤੀਆਂ ਗਈਆਂ ਹਨ ਜਦੋਂਕਿ ਸ਼੍ਰੋਮਣੀ ਕਮੇਟੀ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਰਜਿਸਟਰ ਵਿੱਚ ਦਰਜ ਰਿਕਾਰਡ ਮੁਤਾਬਕ 512 ਹੱਥ ਲਿਖਤ ਸਰੂਪ ਅਤੇ 12613 ਪੁਸਤਕਾਂ ਸਮੇਤ ਹੁਕਮਨਾਮੇ, ਅਖ਼ਬਾਰਾਂ, ਪੱਤਿ੍ਕਾਵਾਂ ਤੇ ਹੋਰ ਸਾਮਾਨ ਫੌਜ ਵੱਲੋਂ ਚੁੱਕ ਕੇ ਲੈ ਜਾਣ ਦਾ ਦਾਅਵਾ ਕੀਤਾ ਗਿਆ ਸੀ।

ਇਸ ਭਖਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵਲੋਂ ਜੂਨ 1984 ਤੋਂ ਲੈ ਕੇ ਹੁਣ ਤਕ ਦੇ ਸਾਬਕਾ ਤੇ ਮੌਜੂਦਾ ਸਕੱਤਰਾਂ, ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਸਾਬਕਾ ਤੇ ਮੌਜੂਦਾ ਲਾਇਬ੍ਰੇਰੀਅਨ ਤੇ ਹੋਰ ਅਮਲੇ ਸਮੇਤ ਇੰਚਾਰਜਾਂ ਦੀ ਮੀਟਿੰਗ ਸੱਦੀ ਸੀ। ਮੀਟਿੰਗ ਵਿੱਚ ਲਗਪਗ 21 ਮੌਜੂਦਾ ਤੇ ਸਾਬਕਾ ਅਧਿਕਾਰੀ ਸ਼ਾਮਲ ਹੋਏ ਹਨ। ਮੁੱਦੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਮੀਟਿੰਗ ਦੀ ਆਡੀਓ ਤੇ ਵੀਡੀਓ ਰਿਕਾਰਡਿੰਗ ਵੀ ਕਰਾਈ ਗਈ।

 

SHOW MORE
corona virus btn
corona virus btn
Loading