HOME » Videos » Religion
Share whatsapp

ਸ਼ਹੀਦੀ ਜੋੜ ਮੇਲੇ ਤੇ ਵਰਤਾਇਆ ਜਾ ਰਿਹਾ ਹੈ ਅਟੁੱਟ ਲੰਗਰ

Religion | 11:02 AM IST Dec 26, 2018

ਰਾਜਪੁਰਾ: ਬਾਬਾ ਜ਼ੋਰਾਵਰ ਸਿੰਘ ਜੀ,ਬਾਬਾ ਫਤਹਿ ਸਿੰਘ ਜੀ ਦੇ ਸ਼ਹੀਦੀ ਗੁਰੂਪੁਰਬ ਦੇ ਸਬੰਧ ਵਿਚ ਸਰਹੰਦ ਰੋਡ ਤੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲੇ ਤੇ ਆਉਂਦੀਆਂ ਹਨ। ਉਹਨਾਂ ਦੀ ਸੇਵਾ 'ਚ ਥਾਂ-ਥਾਂ ਲੰਗਰ ਛਕਾਏ ਜਾ ਰਹੇ ਹਨ।

26 ਤੋਂ 28 ਦਸੰਬਰ ਤੱਕ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਮਨਾਇਆ ਜਾ ਰਿਹਾ ਹੈ। ਇਹ ਸ਼ਹੀਦੀ ਜੋੜ ਮੇਲ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਜੀ ਨੂੰ ਸਮਰਪਿਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋੜ ਮੇਲ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਾ ਆਵੇ। ਪੰਜਾਬ ਸਰਕਾਰ ਵੱਲੋਂ ਇੱਥੇ 500-500 ਲੋਕਾਂ ਦੇ ਰਹਿਣ ਲਈ ਰੈਣ ਬਸੇਰੇ ਬਣਾਏ ਗਏ ਹਨ।

SHOW MORE