HOME » Videos » Religion
Share whatsapp

ਦਸਤਾਰ ਹੈ ਸ਼ਾਨ: ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਸ਼ੁਰੂ ਕੀਤੀ ਇਹ 'ਮੁਹਿੰਮ'

Religion | 06:24 PM IST Jun 13, 2018

ਸਿਰ ਦਾ ਤਾਜ ਕਹਾਉਣ ਵਾਲੀ ਦਸਤਾਰ ਪ੍ਰਤੀ ਅਜੋਕੀ ਪੀੜ੍ਹੀ ਵਿੱਚ ਰੁਚੀ ਪੈਦਾ ਕਰਨ ਲਈ ਹੁਸ਼ਿਆਰਪੁਰ ਵਿੱਚ ਦਸਤਾਰ ਸਿਖਲਾਈ ਕੈਂਪ ਲਾਇਆ ਜਾ ਰਿਹਾ ਹੈ।

ਹਰ ਸਿੱਖ ਦੀ ਸ਼ਾਨ ਹੁੰਦੀ ਹੈ ਦਸਤਾਰ ਪਰ ਅਜੋਕੇ ਦੌਰ ਵਿੱਚ ਨੌਜਵਾਨ ਸਿੱਖ ਮੁੰਡਿਆਂ ਦਾ ਦਸਤਾਰ ਵੱਲ ਰੁਝਾਨ ਘੱਟ ਰਿਹਾ ਹੈ| ਹੁਸ਼ਿਆਰਪੁਰ ਦੀ ਇੱਕ ਸੰਸਥਾ ਨੇ ਦਸਤਾਰ ਪ੍ਰਤੀ ਬੱਚਿਆਂ ਅਤੇ ਨੌਜਵਾਨਾਂ ਵਿੱਚ ਰੁਚੀ ਪੈਦਾ ਕਰਨ ਲਈ ਇੱਕ ਉਪਰਾਲਾ ਕੀਤਾ ਹੈ| ਹੁਸ਼ਿਆਰਪੁਰ ਵਿੱਚ ਚੜ੍ਹਦੀ ਕਲਾ ਸੇਵਕ ਜਥੇ ਵੱਲੋਂ ਦਸਤਾਰ ਕੈਂਪ ਸ਼ੁਰੂ ਕੀਤਾ ਗਿਆ ਹੈ| ਜਿਸ ਵਿੱਚ ਛੋਟੇ ਬੱਚਿਆਂ ਨੂੰ ਵੱਖ ਵੱਖ ਸਟਾਈਲਜ਼ ਨਾਲ ਦਸਤਾਰ ਸਜਾਉਣਾ ਸਿਖਾਇਆ ਜਾਂਦਾ ਹੈ।ਸ਼ੁਰੂਆਤ ਵਿੱਚ ਨਾ ਮਾਤਰ ਬੱਚੇ ਹੀ ਕੈਂਪ ਦਾ ਹਿੱਸਾ ਸੀ, ਪਰ ਹੌਲੀ ਹੌਲੀ ਬੱਚਿਆਂ ਦੀ ਰੁਚੀ ਦਸਤਾਰ ਸਜਾਉਣਾ ਸਿੱਖਣ ਪ੍ਰਤੀ ਵਧ ਰਹੀ ਹੈ।

ਇਸ ਕੈਂਪ ਵਿੱਚ 35 ਤੋਂ 40 ਬੱਚੇ ਸ਼ਾਮਲ ਹੋ ਰਹੇ ਹਨ। ਇਹ ਸੰਸਥਾ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਬੱਚਿਆਂ ਨੂੰ ਦਸਤਾਰ ਸਜਾਉਣਾ ਸਿਖਾਉਂਦੀ ਹੈ| ਕੈਂਪ ਵਿੱਚ ਸਿਖਲਾਈ ਕਰਨ ਵਾਲੇ ਬੱਚੇ ਛੋਟੀਆਂ ਉਮਰਾਂ ਵਿੱਚ ਹੀ ਮਨਮੋਹਣੀ ਦਸਤਾਰ ਸਜਾਉਣ ਦਾ ਹੁਨਰ ਸਿੱਖ ਰਹੇ ਹਨ।

SHOW MORE