HOME » Top Videos » ਸੰਗਰੂਰ
Share whatsapp

ਪੁਲਿਸ ਵਾਲਿਆਂ ਨੂੰ ਹੁਣ ਨਹੀਂ ਖਾਣਾ ਪਵੇਗਾ ਠੰਢਾ ਭੋਜਨ, CM ਸਿਟੀ 'ਚ ਸ਼ੁਰੂ ਹੋਈ ਸਹੂਲਤ

Punjab | 03:36 PM IST Nov 08, 2022

ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿੱਚ ਪੁਲਿਸ ਵਾਲਿਆਂ ਨੂੰ ਹੁਣ ਗਰਮ ਰੋਟੀ ਖਾਣ ਨੂੰ ਮਿਲੇਗੀ। ਦੱਸ ਦੇਈਏ ਕਿ ਮੁੱਖ ਮੰਤਰੀ ਦਾ ਸ਼ਹਿਰ ਹੋਣ ਕਾਰਨ ਵੱਡੇ ਲੀਡਰਾਂ ਦਾ ਮਾਨ ਦੇ ਘਰ ਆਉਣਾ ਜਾਣਾ ਲੱਗਿਆ ਰਹਿੰਦਾ ਹੈ, ਜਿਸ ਕਾਰਨ ਪੁਲਿਸ ਵਾਲਿਆਂ ਦੀ ਡਿਊਟੀ ਸਖਤ ਰਹਿੰਦੀ ਹੈ ਅਤੇ ਕਈ ਵਾਰ ਉਨ੍ਹਾਂ ਨੂੰ ਠੰਢੀ ਰੋਟੀ ਨਾਲ ਹੀ ਡੰਗ ਟਪਾਉਣਾ ਪੈਂਦਾ ਹੈ, ਪਰ ਹੁਣ ਇਹ ਸਮੱਸਿਆ ਨਹੀਂ ਆਵੇਗੀ। ਸੰਗਰੂਰ ਵਿੱਚ ਪੁਲਿਸ ਮੁਲਾਜ਼ਮਾਂ ਦੀ ਇਸ ਸਮੱਸਿਆ ਨੂੰ ਵੇਖਦੇ ਹੋਏ 'ਫੂਡ ਆਨ ਵਹੀਲ' ਸਹੂਲਤ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਹੁਣ ਉਨ੍ਹਾਂ ਨੂੰ ਗਰਮ ਰੋਟੀ ਖਾਣ ਨੂੰ ਮਿਲ ਸਕੇਗੀ। ਇਹ ਅਨੋਖੀ ਪਹਿਲ ਸੰਗਰੂਰ ਪੁਲਿਸ ਨੇ ਸ਼ੁਰੂ ਕੀਤੀ ਹੈ। ਪੁਲਿਸ ਦੀ ਇਸ ਨਿਵੇਕਲੀ ਪਹਿਲ ਦੀ ਸਮੂਹ ਮੁਲਾਜ਼ਮਾਂ ਵੱਲੋਂ ਤਾਰੀਫ ਕੀਤੀ ਜਾ ਰਹੀ ਹੈ।

SHOW MORE