ਪਿਤਾ ਦੀ ਮੌਤ ਦੇ 20 ਦਿਨਾਂ ਬਾਅਦ ਲਿਆ 'ਖੇਲੋ ਇੰਡੀਆ' ਖੇਡਾਂ 'ਚ ਹਿੱਸਾ ਤੇ ਜਿੱਤਿਆ ਸੋਨ-ਤਗਮਾ
Sports | 05:37 PM IST Jan 18, 2019
ਬਠਿੰਡਾ ਜ਼ਿਲ੍ਹੇ ਦੇ ਪਿੰਡ ਹਰਰਾਏਪੁਰ ਦੀ ਧੀ ਵੱਲੋਂ ਸੋਨੇ ਦਾ ਤਗਮਾ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਗਿਆ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਹਰਰਾਏਪੁਰ ਦੀ ਗਰੀਬ ਘਰ ਦੇ ਜੰਮਪਲ ਮਨਪ੍ਰੀਤ ਕੌਰ ਅੰਡਰ 21 ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਜੈਵਲਿਨ ਥ੍ਰੋਅ ਖੇਡ ਵਿਚ ਸੋਨੇ ਦਾ ਤਗਮਾ ਜਿੱਤ ਕੇ ਪੰਜਾਬ ਪਿੰਡ ਰਾਏਪੁਰ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਉਥੇ ਹੀ ਮਨਪ੍ਰੀਤ ਕੌਰ ਜਦ ਪਿੰਡ ਵਿੱਚ ਪਹੁੰਚੀ ਤਾਂ ਪਿੰਡ ਵਾਸੀਆਂ ਅਤੇ ਪੰਚਾਇਤਾਂ ਵੱਲੋਂ ਉਸ ਦਾ ਨਿੱਘਾ ਸਵਾਗਤ ਕੀਤਾ।
ਤੁਹਾਨੂੰ ਦੱਸ ਦਈਏ ਕਿ ਜਦ ਮਨਪ੍ਰੀਤ ਕੌਰ ਇਨ੍ਹਾਂ ਗੇਮਾਂ ਵਿੱਚ ਹਿੱਸਾ ਲੈਣ ਜਾ ਰਹੀ ਸੀ ਤਾਂ 20 ਦਿਨ ਪਹਿਲਾਂ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ, ਜਿਸ ਦੇ ਚੱਲਦਿਆਂ ਘਰ ਵਿੱਚ ਗਮੀ ਦਾ ਮਾਹੌਲ ਸੀ ਤਾਂ ਉਥੇ ਹੀ ਮਨਪ੍ਰੀਤ ਕੌਰ ਵੱਲੋਂ ਹੌਸਲਾ ਨਾ ਛੱਡਦੇ ਹੋਇਆਂ ਅਤੇ ਖੇਲੋ ਇੰਡੀਆ ਯੂਥ ਗੇਮਾਂ ਵਿੱਚ ਭਾਗ ਲੈ ਕੇ ਸੋਨੇ ਦਾ ਤਗਮਾ ਜਿੱਤ ਕੇ ਆਪਣੇ ਪਿੰਡ ਦਾ ਨਾਮ ਹੀ ਨਹੀਂ ਅਤੇ ਸਗੋਂ ਪੰਜਾਬ ਭਾਰਤ ਦਾ ਨਾਮ ਰੌਸ਼ਨ ਕੀਤਾ। ਮਨਪ੍ਰੀਤ ਕੌਰ ਜਦ ਪਿੰਡ ਪੁੱਜੀ ਤਾਂ ਉਸ ਦੇ ਪਿੰਡ ਵਾਸੀਆਂ ਵੱਲੋਂ ਖੁੱਲ੍ਹੀ ਜੀਪ ਤੇ ਸਵਾਰ ਹੋ ਕੇ ਪਿੰਡ ਦੇ ਵਿੱਚ ਗੇੜਾ ਲਾ ਕੇ ਅਤੇ ਗੁਰੂ ਘਰ ਚ ਨਤਮਸਤਕ ਹੋ ਕੇ ਗੁਰੂ ਦਾ ਸ਼ੁਕਰਾਨਾ ਕਰਦਿਆ ਹੋਇਆ ਕਿਹਾ ਕਿ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਮੈਂ ਪਿੰਡ ਦਾ ਹੀ ਨਹੀਂ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਜਿਸ ਦੇ ਚੱਲਦੇ ਅੱਜ ਪਿੰਡ ਵੱਲੋਂ ਮੇਰਾ ਨਿੱਘਾ ਸਵਾਗਤ ਕੀਤਾ ਹੈ ਅਤੇ ਧੰਨਵਾਦ ਕਰਦੀ ਹਾਂ ਅਤੇ ਨਾਲ ਹੀ ਜੋ ਪੰਜਾਬ ਦੀਆਂ ਧੀਆਂ ਹਨ ਉਨ੍ਹਾਂ ਨੂੰ ਇੱਕ ਸੁਨੇਹਾ ਦਿੰਦੀ ਹਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕੀ ਵੱਧ ਤੋਂ ਵੱਧ ਗੇਮਾਂ ਵਿੱਚ ਭਾਗ ਲਓ ਅਤੇ ਆਪਣੇ ਪਿੰਡ ਅਤੇ ਪੰਜਾਬ ਦਾ ਨਾਮ ਰੋਸ਼ਨ ਕਰੋ ਦੂਜੇ ਪਾਸੇ ਮਨਪ੍ਰੀਤ ਕੌਰ ਦੇ ਕੋਚ ਦਾ ਕਹਿਣਾ ਸੀ ਕਿ ਬਹੁਤੀ ਮਿਹਨਤ ਦੇ ਨਾਲ ਅੱਜ ਇਸ ਮੁਕਾਮ ਤੇ ਪਹੁੰਚੇ ਹਾਂ ਮਨਪ੍ਰੀਤ ਅਤੇ ਸਾਡੀ ਮੰਗ ਹੈ ਪੰਜਾਬ ਸਰਕਾਰ ਨੂੰ ਕਿ ਇਸ ਗ਼ਰੀਬ ਪਰਿਵਾਰ ਦੀ ਸਹਾਇਤਾ ਕਰਕੇ ਇਸ ਦਾ ਮਾਣ ਸਨਮਾਨ ਕੀਤਾ ਜਾਵੇ
-
ਧਰਮਸ਼ਾਲਾ ਕ੍ਰਿਕੇਟ ਸਟੇਡੀਅਮ ਤੋਂ ਹਟਾਏ ਗਏ ਪਾਕਿਸਤਾਨੀ ਖਿਡਾਰੀਆਂ ਦੇ ਫ਼ੋਟੋ
-
ਪੰਜਾਬ ਦਾ ਕੀਤਾ ਸੀ ਨਾਮ ਰੌਸ਼ਨ, ਹੁਣ ਆਰਥਿਕ ਮੰਦਹਾਲੀ ਬਣੀ ਉਲੰਪਿਕ ਜਾਣ ਲਈ ਅੜਿੱਕਾ..
-
ਪਿਤਾ ਦੀ ਮੌਤ ਦੇ 20 ਦਿਨਾਂ ਬਾਅਦ ਲਿਆ 'ਖੇਲੋ ਇੰਡੀਆ' ਖੇਡਾਂ 'ਚ ਹਿੱਸਾ ਤੇ ਜਿੱਤਿਆ ਸੋਨ-ਤਗਮਾ
-
ਕਬੱਡੀ ਨੂੰ ਸਮਰਪਿਤ ਕੀਤਾ ਆਪਣਾ ਬਚਪਨ, ਸੱਟ ਨੇ ਬਦਲੀ ਅਜਿਹੀ ਜ਼ਿੰਦਗੀ ਕਿ ਚਲੀ ਗਈ ਅੱਖਾਂ ਦੀ ਰੌਸ਼ਨੀ
-
ਕਿੰਗਜ਼ 11 ਪੰਜਾਬ 'ਚ ਚੁਣਿਆ ਗਿਆ ਕਾਂਸਟੇਬਲ ਦਾ ਪੁੱਤ, ਮਾਂ-ਪਿਉ ਨੂੰ ਹੋਇਆ ਪੁੱਤ 'ਤੇ ਮਾਨ
-
ਫਿਰੋਜ਼ਪੁਰ: ਪਿਛਲੇ 2 ਸਾਲਾਂ ਤੋਂ ਐਸਟਰੋਟਰਫ਼ ਨੂੰ ਤਰਸ ਰਿਹੈ ਹਾਕੀ ਸਟੇਡੀਅਮ