HOME » Top Videos » Sports
Share whatsapp

Bravo in Town: ਹੁਣ ਪੰਜਾਬੀ 'ਚ ਵੀ ਸੁਣੋਗੇ ਬ੍ਰਾਵੋ ਦੇ ਬੋਲ

Films | 04:23 PM IST May 04, 2019

ਅੰਤਰਰਾਸ਼ਟਰੀ ਕ੍ਰਿਕੇਟ ਦੇ ਜਾਣੇ ਮਾਣੇ ਚਿਹਰੇ ਡਵੇਂਨ ਬ੍ਰਾਵੋ ਜੋ ਆਪਣੇ ਸੰਗੀਤ ਲਈ ਵੀ ਉੱਨੇ ਹੀ ਮਸ਼ਹੂਰ ਹਨ, ਹੁਣ ਪੰਜਾਬੀ ਸੰਗੀਤ ਵੱਲ ਰੁੱਖ ਕਰ ਰਹੇ ਹਨ। ਜੀ ਹਾਂ, "ਚੈਂਪੀਅਨ" ਗਾਣੇ ਨਾਲ ਇੱਕ ਹੱਸਦੇ ਖੇਡਦੇ ਗਾਇਕ ਵਜੋਂ ਸਾਰੀ ਦੁਨੀਆ ਚ ਨਿਵਾਜੇ ਜਾਣ ਵਾਲੇ ਬ੍ਰਾਵੋ ਪੰਜਾਬੀ ਸੰਗੀਤ ਸਿਤਾਰਿਆਂ ਨਾਲ ਰਾਬਤਾ ਕਾਇਮ ਕਰ ਰਹੇ ਹਨ। ਇਸ ਸਿਲਸਿਲੇ ਵਿੱਚ ਉਹ ਪੰਜਾਬੀ ਸੰਗੀਤਕਾਰਾਂ ਨਾਲ ਮੀਟਿੰਗ ਵੀ ਕਰ ਰਹੇ ਹਨ ਤਾਂ ਜੋ ਪੰਜਾਬੀ ਸੰਗੀਤ ਵਿੱਚ ਵੀ ਆਪਣੀ ਆਵਾਜ਼ ਦੇ ਸਕਣ। ਨਿਊਜ਼ 18 ਨਾਲ ਗੱਲ ਕਰਦੇ ਹੋਏ ਬ੍ਰਾਵੋ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਪਹਿਲੀ ਭਾਰਤੀ ਸੰਗੀਤ ਵਿੱਚ ਕੋਲੇਬੋਰੇਸ਼ਨ ਹੋਵੇਗੀ।

IPL ਸੀਜ਼ਨ ਬਾਰੇ ਬੋਲਦਿਆਂ ਬ੍ਰਾਵੋ ਨੇ ਕਿਹਾ ਕਿ ਉਹ ਮਹਿੰਦਰ ਸਿੰਘ ਧੋਨੀ ਨੂੰ ਉਨ੍ਹਾਂ ਦੇ ਫੈਨਸ ਅੱਗੇ ਸਟੇਡੀਅਮ 'ਚ ਨਚਾਉਣਗੇ ਜੇ ਉਹ IPL ਜਿੱਤ ਜਾਂਦੇ ਹਨ। ਉਨ੍ਹਾਂ ਨੇ ਧੋਨੀ ਲਈ ਆਪਣਾ ਇੱਕ ਖ਼ਾਸ ਗਾਣਾ ਵੀ ਸੋਚ ਰੱਖਿਆ ਹੈ ਜੋ ਹੈ 'ਰਨ ਦ ਵਰਲਡਸ' . ਜਿੱਥੇ ਬ੍ਰਾਇਨ ਲਾਰਾ ਉਨ੍ਹਾਂ ਦੇ ਹੀਰੋ ਹਨ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਉਨ੍ਹਾਂ ਦੇ ਸਭ ਤੋਂ ਪਸੰਦੀਦਾ ਖਿਡਾਰੀਆਂ ਵਿੱਚੋਂ ਇੱਕ ਹਨ।

ਪੰਜਾਬੀ ਖਾਣੇ ਬਾਰੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਚਿਕਨ ਤੇ ਚੌਲ ਬਹੁਤ ਪਸੰਦ ਹਨ ਜੋ ਪੰਜਾਬੀ ਖਾਣੇ ਦੇ ਕਰੀਬ ਹੈ।

SHOW MORE