HOME » Top Videos » Sports
Share whatsapp

ਪੰਜਾਬ ਦਾ ਕੀਤਾ ਸੀ ਨਾਮ ਰੌਸ਼ਨ, ਹੁਣ ਆਰਥਿਕ ਮੰਦਹਾਲੀ ਬਣੀ ਉਲੰਪਿਕ ਜਾਣ ਲਈ ਅੜਿੱਕਾ..

Punjab | 06:35 PM IST Jan 18, 2019

ਅਵਤਾਰ ਕੰਬੋਜ

ਦਿਵਿਆਂਗ ਖਿਡਾਰੀਆਂ ਦੀ ਕੈਟਾਗਿਰੀ ਵਿੱਚ ਪੰਜਾਬ ਦਾ ਮਾਣ ਵਧਾਉਣ ਵਾਲਾ ਵਿਸ਼ਵ 2020 ਵਿੱਚ ਜਪਾਨ ਵਿੱਚ ਹੋ ਰਹੀਆਂ ਉਲੰਪਿਕ ਖੇਡਾਂ ਵਿੱਚ ਹਿੱਸਾ ਲੈਣਾ ਚਾਹੁੰਦਾ ਹੈ ਪਰ ਘਰ ਦੀ ਗਰੀਬੀ ਉਸਦੇ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਆਰਥਿਕ ਮੰਦਹਾਲੀ ਦੇ ਚੱਲਦੇ ਮਾਪੇ ਉਸਦਾ ਸੁਫਨਾ ਪੂਰਾ ਕਰਨ ਲਈ ਸਰਕਾਰ ਤੋਂ ਮਦਦ ਦੀ ਗੁਹਾਰ ਲੱਗਾ ਰਹੇ ਹਨ। ਵਿਸ਼ਵ ਨੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਦੌਰਾਨ ਡਿਸਕਸ ਅਤੇ ਸ਼ਾਟ ਪੁੱਟ ਗੋਲਡ ਜਿੱਤ ਹਾਸਲ ਕੀਤੀ ਸੀ।

ਦਿਵਿਆਂਗ ਖਿਡਾਰੀਆਂ ਦੀ ਕੈਟਾਗਿਰੀ ਵਿੱਚ ਮੋਰਿੰਡਾ ਸ਼ਹਿਰ ਦਾ ਖਿਡਾਰੀ ਵਿਸ਼ਵ ਖੇਡਾਂ ਦੇ ਖੇਤਰ ਚ ਦੇਸ਼ ਦਾ ਨਾਮ ਉਚਾ ਕਰਨ ਦਾ ਜਜ਼ਬਾ ਰੱਖਦਾ ਹੈ ਪਰ ਉਸ ਦੀ ਉਲੰਪਿਕ ਲਈ ਤਿਆਰੀ ਚ ਆਰਥਕ ਮੰਦਹਾਲੀ ਅੜਿੱਕਾ ਲਾ ਰਹੀ ਹੈ। ਖੇਡਾਂ ਨੂੰ ਸਮਾਂ ਦੇਣ ਲਈ ਵਿਸ਼ਵ ਨੇ 10ਵੀਂ ਤੋਂ ਬਾਅਦ ਦੀ ਪੜ੍ਹਾਈ ਪ੍ਰਾਈਵੇਟ ਕਰਨੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਉਸ ਦਾ ਕਹਿਣਾ ਹੈ ਕਿ ਖੇਡਾਂ ਵਿੱਚ ਸਕੂਲ ਵਾਲੇ ਵੀ ਸਾਥ ਨਹੀਂ ਦੇ ਰਹੇ।

ਵਿਸ਼ਵ ਦੇ ਪਿਤਾ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਲੜਕੇ ਦੀ ਖੇਡਾਂ ਚ ਪ੍ਰਤਿਭਾ ਦਿਖਾਉਣ ਲਈ ਤਿਆਰੀ ਕਰਵਾਉਣ ਚ ਅਸਮਰਥ ਨੇ ਪਰ ਉਹ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਉਣਗੇ ਪਰ ਜੇਕਰ ਸਰਕਾਰ ਉਨ੍ਹਾਂ ਦੀ ਬਾਂਹ ਫੜੇ ਤਾਂ ਚੰਗਾ ਲੱਗੇਗਾ।

ਵਿਸ਼ਵ ਦੀ ਮਾਤਾ ਵੰਦਨਾ ਨੂੰ ਆਪਣੇ ਪੁੱਤ ਦੀ ਕਾਬਲੀਅਤ ਤੇ ਪੂਰਾ ਭਰੋਸਾ ਹੈ ਅਤੇ ਉਹ ਉਸ ਦੀ ਤਿਆਰੀ ਕਰਵਾਉਣ ਲਈ ਕਾਫ਼ੀ ਤੰਗੀਆਂ ਉਠਾਉਦੇ ਹਨ ਪਰ ਸਰਕਾਰ ਉਨ੍ਹਾਂ ਨੂੰ ਕੋਈ ਮਦਦ ਨਹੀਂ ਦੇ ਰਹੀ ਹੈ। ਉਨ੍ਹਾਂ ਆਤਮ ਵਿਸ਼ਵਾਸ ਨਾਲ ਕਿਹਾ ਕਿ ਜੇਕਰ ਸਰਕਾਰ ਵਿਸ਼ਵ ਦੀ ਤਿਆਰੀ ਚ ਮਦਦ ਕਰੇ ਤਾਂ ਉਹ ਯਕੀਨਨ ਉਲੰਪਿਕ ਚ ਦੇਸ਼ ਦੀ ਝੋਲੀ ਮੈਡਲ ਪਾ ਸਕਦਾ ਹੈ।

16 ਸਾਲ ਦੀ ਉਮਰ ਚ ਏਸ਼ੀਅਨ ਖੇਡਾਂ ਦੌਰਾਨ ਡਿਸਕਸ ਅਤੇ ਸ਼ਾਟਪੁੱਟ ਵਿੱਚ 5ਵਾਂ ਸਥਾਨ ਪ੍ਰਾਪਤ ਕਰਨ ਵਾਲੇ ਵਿਸ਼ਵ ਨੇ 2018 ਵਿੱਚ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਦੌਰਾਨ ਗੋਲਡ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰ ਚੁੱਕਾ ਹੈ। ਉਸ ਦੇ ਮਾਪੇ ਆਰਥਿਕ ਮੰਦਹਾਲੀ ਦੇ ਚਲਦੇ 2020 ਵਿੱਚ ਜਪਾਨ 'ਚ ਹੋਣ ਵਾਲੀਆਂ ਉਲੰਪਿਕ ਖੇਡਾਂ ਦੀ ਤਿਆਰੀ ਕਰਵਾਉਣ ਲਈ ਉਹ ਹਫ਼ਤੇ ਚ ਇਕ ਵਾਰ ਸਪੋਰਟਸ ਕੋਰਸ ਲਈ ਜਲੰਧਰ ਲੈ ਕੇ ਜਾਂਦੇ ਹਨ। ਸਵਾਲ ਇਹ ਖੜ੍ਹਾ ਹੁੰਦਾ ਹੈ ਕੀ ਸਰਕਾਰ ਆਪਣੇ ਪੈਰਾਂ ਤੇ ਚੱਲਣ ਵਾਲੇ ਖਿਡਾਰੀਆਂ ਤੇ ਹੀ ਸਵੱਲੀ ਨਜ਼ਰ ਰੱਖਦੀ ਹੈ। ਦੇਸ਼ ਦਾ ਨਾਮ ਵਿਸ਼ਵ ਦੇ ਨਕਸ਼ੇ ਤੇ ਉਭਾਰਨ ਦਾ ਜਜ਼ਬਾ ਰੱਖਣ ਵਾਲੇ ਦਿਵਿਆਂਗ ਖਿਡਾਰੀ ਸਰਕਾਰ ਦੀ ਲਿਸਟ ਤੋਂ ਬਾਹਰ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਲਈ ਕੁਝ ਕਰਨ ਵਾਲੇ ਅਜਿਹੇ ਖਿਡਾਰੀਆਂ ਦੀ ਬਾਂਹ ਫੜੇ ਤਾਂ ਕਿ ਉਨ੍ਹਾਂ ਦੇ ਮਨ ਚ ਹੀਣ ਭਾਵਨਾ ਨਾ ਪਣਪੇ।

SHOW MORE