HOME » Videos » Sports
Share whatsapp

ਫਿਰੋਜ਼ਪੁਰ: ਪਿਛਲੇ 2 ਸਾਲਾਂ ਤੋਂ ਐਸਟਰੋਟਰਫ਼ ਨੂੰ ਤਰਸ ਰਿਹੈ ਹਾਕੀ ਸਟੇਡੀਅਮ

Sports | 02:04 PM IST Dec 05, 2018

ਪੰਜਾਬ ਸਰਕਾਰ ਨੇ ਹਰਿਆਣਾ ਦੀ ਤਰਜ਼ ਤੇ ਪੰਜਾਬ ਦੇ ਖਿਡਾਰੀਆਂ ਨੂੰ ਬਣਦਾ ਮਾਣ ਸਨਮਾਨ ਦੇਣ ਲਈ ਨਵੀਂ ਖੇਡ ਨੀਤੀ ਬਣਾਈ ਹੈ ਜਿਸ ਵਿਚ ਅੰਤਰਰਾਸ਼ਟਰੀ ਗੇਮ ਵਿਚੋਂ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਨਕਦ ਇਨਾਮ ਸਹਿਤ ਸਰਕਾਰੀ ਨੌਕਰੀਆਂ ਨਾਲ ਨਿਵਾਜਿਆ ਜਾਵੇਗਾ ਪਰ ਦੂਜੇ ਪਾਸੇ ਇਥੋਂ ਦੀ ਅਕਾਲੀ ਭਾਜਪਾ ਸਰਕਾਰ ਵੇਲੇ ਕਰੀਬ 10.50 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਵਿਚ ਬਣਿਆ ਹਾਕੀ ਸਟੇਡੀਅਮ ਜਿਸ ਦੀ ਬਿਲਡਿੰਗ ਨੂੰ ਬਣੇ 2 ਸਾਲ ਹੋ ਗਏ ਹਨ ਪਰ ਅੱਜ ਤੱਕ ਐਸਟਰੋਟਰਫ਼ ਨਾ ਲੱਗਣ ਕਾਰਨ ਆਪਣੀ ਬਦਹਾਲੀ ਨੂੰ ਰੋ ਰਿਹਾ ਹੈ। ਹਾਕੀ ਸਟੇਡੀਅਮ ਐਸਟਰੋਟਰਫ ਨਾ ਲੱਗਣ ਕਾਰਨ ਹਾਕੀ ਦੇ ਖਿਡਾਰੀਆਂ ਨੂੰ ਸਟੇਡੀਅਮ ਦੀ ਘਾਹ ਵਾਲੀ ਥਾਂ ਤੇ ਉਡਦੀ ਮਿੱਟੀ ਵਿੱਚ ਖੇਡਣ ਨੂੰ ਮਜਬੂਰ ਹਨ।

ਜਦੋਂ ਹਾਕੀ ਦੇ ਕੋਚ ਰੂਬਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਟੇਡੀਅਮ ਦੀ ਬਿਲਡਿੰਗ ਬਣੇ ਨੂੰ ਕਰੀਬ 2 ਸਾਲ ਹੋ ਗਏ ਹਨ ਇਹ ਸਟੇਡੀਅਮ ਅਕਾਲੀ ਸਰਕਾਰ ਵੇਲੇ ਮਨਜ਼ੂਰ ਹੋਇਆ ਸੀ ਕਰੀਬ 10.50 ਕਰੋੜ ਰੁਪਏ ਇਸ ਸਟੇਡੀਅਮ ਲਈ ਮਨਜੂਰ ਹੋਏ ਸਨ ਬਿਲਡਿੰਗ ਤਾਂ ਪੂਰੀ ਬਣ ਕੇ ਤਿਆਰ ਹੋ ਚੁਕੀ ਹੈ ਪਰ ਪਿਛਲੇ 2 ਸਾਲ ਤੋਂ  ਐਸਟਰੋਟਰਫ਼ ਨਹੀਂ ਲੱਗਿਆ। ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਕਈ ਓਲੰਪੀਅਨ ਅਤੇ ਕਈ ਨੈਸ਼ਨਲ ਖਿਡਾਰੀ ਨਿਕਲ ਚੁੱਕੇ ਹੈ ਅਤੇ ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਵੀ ਫਿਰੋਜ਼ਪੁਰ ਦੀ ਧਰਤੀ ਤੇ ਖੇਡ ਚੁੱਕੇ ਹਨ ਪਰ ਪਤਾ ਨਹੀਂ ਕਿਉਂ ਇਸ ਐਸਟਰੋਟਰਫ਼ ਨੂੰ ਦੇਰ ਲੱਗ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਡੇ ਕੋਲ ਸ਼ਾਮ ਨੂੰ ਕਰੀਬ 150 ਬੱਚਾ ਹਾਕੀ ਖੇਡਣ ਲਈ ਆਉਂਦਾ ਹੈ, ਸਾਨੂੰ ਮਜਬੂਰਨ ਉਹਨਾਂ ਨੂੰ ਘਾਹ ਉੱਤੇ ਖਿਡਾਉਣਾ ਪੈਂਦਾ ਹੈ

ਉਥੇ ਹੀ ਹਾਕੀ ਖਿਡਾਰੀਆਂ ਨੇ ਦੱਸਿਆ ਕਿ ਅਸੀਂ ਇਥੇ ਖੇਡਣ ਲਈ ਆਉਂਦੇ ਹਾਂ ਪਰ ਸਾਨੂੰ ਇਥੇ ਕਈ ਮੁਸ਼ਕਿਲਾਂ ਅਾਉਂਦੀਆਂ ਹਨ। ਘਾਹ ਵਿੱਚ ਨਹੀਂ ਖੇਡਿਆ ਜਾਂਦਾ, ਅਸੀਂ ਇਹ ਮੰਗ ਕਰਦੇ ਹਾਂ ਕਿ ਇਥੇ ਜਲਦੀ ਤੋਂ ਜਲਦੀ ਐਸਟਰੋਟਰਫ਼ ਵਿਛਾਇਆ ਜਾਵੇ ਤਾਂਕਿ ਸਾਨੂੰ ਖੇਡਣ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ।

ਏਡੀਸੀ ਫਿਰੋਜ਼ਪੁਰ ਨੇ ਕਿਹਾ ਕਿ ਉਨ੍ਹਾਂ ਨੇ ਅੈਸਟਰੋਟਰਫ਼ ਦੀ ਪ੍ਰਪੋਜ਼ਲ ਚੰਡੀਗੜ੍ਹ ਭੇਜੀ ਹੋਈ ਹੈ ਅਤੇ ਜਲਦ ਹੀ ਪ੍ਰਵਾਨਗੀ ਆਉਣ ਤੋਂ ਬਾਅਦ ਏਥੇ ਅਸਟਰੋਟਰਫ਼ ਲਗਵਾ ਦਿੱਤਾ ਜਾਵੇਗਾ।

SHOW MORE