HOME » Videos » Sports
Share whatsapp

ਗੋਲਡ ਮੈਡਲ ਜਿੱਤਣ ਵਾਲੇ ਤਜਿੰਦਰ ਤੂਰ ਨੇ ਕੀਤੇ ਭਾਵੁਕ ਪਲ ਸਾਂਝੇ

Sports | 06:57 PM IST Oct 11, 2018

ਦੇਸ਼ ਲਈ ਗੋਲਡ ਮੈਡਲ ਲੈ ਕੇ ਆਉਣ ਵਾਲੇ ਪੰਜਾਬ ਦੇ ਖਿਡਾਰੀ ਤਜਿੰਦਰ ਤੂਰ ਨੂੰ ਅੱਜ ਸਰਕਾਰ ਵੱਲੋਂ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੂਰ ਨੇ ਨਿਊਜ਼ 18 ਨਾਲ ਕੁਝ ਭਾਵੁਕ ਪਲ ਸਾਂਝੇ ਕੀਤੇ। ਦੱਸ ਦਈਏ ਕਿ ਖੇਡਾਂ ਵਿਚ ਹਿੱਸਾ ਲੈਣ ਜਾਣ ਤੋਂ ਪਹਿਲਾਂ ਤੂਰ ਦੇ ਪਿਤਾ ਕਾਫੀ ਬਿਮਾਰ ਸਨ। ਘਰ ਵਿਚ ਇਕੱਲੀ ਮਾਤਾ ਹੀ ਉਨ੍ਹਾਂ ਦੇ ਦੇਖਭਾਲ ਲਈ ਸਨ। ਪਰ ਇਸ ਦੇ ਬਾਵਜੂਦ ਦੇਸ਼ ਲਈ ਕੁਝ ਕਰਨ ਦੇ ਜਜ਼ਬੇ ਨਾਲ ਤੂਰ ਖੇਡਾਂ ਵਿਚ ਹਿੱਸਾ ਲੈਣ ਲਈ ਚਲਾ ਗਿਆ।

ਤੂਰ ਨੇ ਦਿੱਸਿਆ ਕਿ ਜਦੋਂ ਉਸ ਨੇ ਮੈਡਲ ਜਿੱਤਿਆ ਤਾਂ ਉਸ ਦੇ ਦਿਲ ਵਿਚ ਆਇਆ ਕਿ ਇਹ ਖ਼ੁਸ਼ਖ਼ਬਰੀ ਸੁਣ ਕੇ ਉਸ ਦੇ ਪਿਤਾ ਦੀ ਉਮਰ ਜ਼ਰੂਰ ਵਧੇਗੀ। ਉਹ ਗੋਲਡ ਮੈਡਲ ਜਿੱਤ ਕੇ ਵਾਪਸ ਪਰਤਿਆ ਪਰ ਉਸ ਦੀ ਇਹ ਪ੍ਰਾਪਤੀ ਦੀ ਖ਼ਬਰ ਸੁਣਨ ਤੋਂ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ।

SHOW MORE