ਅਜਨਾਲਾ ਦੀ ਧੀ ਦੀ ਦੇਸ਼ 'ਚ ਬੱਲੇ ਬੱਲੇ, ਪਰ ਪਰਿਵਾਰ ਨੂੰ ਇਸ ਗੱਲ ਦਾ ਸ਼ਿਕਵਾ...
Punjab | 10:19 AM IST Jun 25, 2019
ਅਜਨਾਲਾ ਦੀ ਧੀ ਗੁਰਜੀਤ ਕੌਰ ਨੇ ਪੰਜਾਬ ਸਣੇ ਪੂਰੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਜਿਸ ਦੇ ਸ਼ਾਨਦਾਰ ਪ੍ਰਦਰਸ਼ਨ ਜਰੀਏ ਭਾਰਤੀ ਹਾਕੀ ਟੀਮ ਨੇ FIH ਮਹਿਲਾ ਸੀਰੀਜ਼ ਦਾ ਫਾਈਨਲ ਖ਼ਿਤਾਬ ਆਪਣੇ ਨਾਂਅ ਕੀਤਾ। ਜਿੱਤ ਤੋਂ ਬਾਅਦ ਗੁਰਜੀਤ ਕੌਰ ਦੇ ਪਰਿਵਾਰ ਚ ਜਸ਼ਨ ਦਾ ਮਾਹੌਲ ਹੈ। ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ।
ਅੰਮ੍ਰਿਤਸਰ ਦੇ ਅਜਨਾਲਾ ਦੀ ਗੁਰਜੀਤ ਕੌਰ ਪਿੰਡ ਮੈਦੀਆਂ ਕਲਾਂ ਦੀ ਰਹਿਣ ਵਾਲੀ ਹੈ। ਤੀਜੇ ਕੁਆਰਟਰ ਦੇ ਆਖ਼ਰੀ ਮਿੰਟ 'ਚ ਭਾਰਤ ਲਈ ਗੁਰਜੀਤ ਕੌਰ ਨੇ ਇੱਕ ਸ਼ਾਨਦਾਰ ਡ੍ਰੈਗ ਫਲਿੱਕ ਨਾਲ ਗੋਲ ਕਰਦੇ ਹੋਏ ਸਕੋਰ 2-1 ਕਰ ਦਿੱਤਾ। ਭਾਰਤ ਨੇ 2-1 ਦੀ ਬੜ੍ਹਤ ਨਾਲ ਹੀ ਆਖ਼ਰੀ ਕੁਆਰਟਰ 'ਚ ਪ੍ਰਵੇਸ਼ ਕੀਤਾ। ਇਸ ਕੁਆਰਟਰ 'ਚ ਹਾਲਾਂਕਿ ਜਾਪਾਨ ਨੂੰ ਬਰਾਬਰੀ ਕਰਨ ਦੇ ਕਈ ਮੌਕੇ ਮਿਲੇ, ਪਰ ਉਹ ਇਨ੍ਹਾਂ 'ਚ ਕਾਮਯਾਬ ਨਹੀਂ ਹੋ ਸਕੇ। ਭਾਰਤ ਨੇ ਹਾਲਾਂਕਿ 60ਵੇਂ ਮਿੰਟ 'ਚ ਹਾਸਲ ਪੈਨਲਟੀ ਕਾਰਨਰ 'ਤੇ ਗੋਲ ਕਰਦੇ ਹੋਏ 3-1 ਦੇ ਫ਼ਰਕ ਨਾਲ ਭਾਰਤ ਦੀ ਜਿੱਤ ਪੱਕੀ ਕਰ ਦਿੱਤੀ। ਗੁਰਜੀਤ ਨੇ ਫਾਈਨਲ ਮੁਕਾਬਲੇ ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਸਣੇ ਪੂਰੇ ਦੇਸ਼ ਦਾ ਨਾਂਅ ਰੌਸ਼ਨ ਕੀਤਾ। ਗੁਰਜੀਤ ਕੌਰ ਭਾਰਤੀ ਮਹਿਲਾ ਹਾਕੀ ਟੀਮ ਚ ਇਕਲੌਤੀ ਪੰਜਾਬੀ ਖਿਡਾਰਨ ਹੈ। ਉੱਥੇ ਹੀ ਭਾਰਤ ਦੀ ਜਿੱਤ ਦੇ ਬਾਅਦ ਗੁਰਜੀਤ ਦੇ ਪੂਰੇ ਪਿੰਡ ਚ ਜਸ਼ਨ ਦਾ ਮਾਹੌਲ ਐ ਤੇ ਤੇ ਗੁਰਜੀਤ ਦੇ ਘਰ ਵਧਾਈਆਂ ਦੇਣ ਵਾਲਿਆਂ ਦਾਲ ਤਾਂਤਾ ਲੱਗਾ ਹੋਇਆ ਹੈ।
ਜਿੱਥੇ ਗੁਰਜੀਤ ਕੌਰ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਲੈ ਕੇ ਪਰਿਵਾਰ ਚ ਖ਼ੁਸ਼ੀ ਦਾ ਮਾਹੌਲ ਹੈ, ਉੱਥੇ ਹੀ ਪਰਿਵਾਰ ਨੇ ਪ੍ਰਸ਼ਾਸਨ ਤੇ ਨਾਰਾਜ਼ਗੀ ਜਤਾਈ ਹੈ। ਜਿਨ੍ਹਾਂ ਦਾ ਕਹਿਣਾ ਕਿ ਪ੍ਰਸ਼ਾਸਨ ਵੱਲੋਂ ਕੋਈ ਵੀ ਅਧਿਕਾਰੀ ਵਧਾਈ ਦੇਣ ਨਹੀਂ ਪਹੁੰਚਿਆ। ਉੱਥੇ ਹੀ ਪਰਿਵਾਰ ਨੇ ਸਰਕਾਰ ਤੋਂ ਗੁਰਜੀਤ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।
ਅਜਨਾਲਾ ਦੀ ਗੁਰਜੀਤ ਕੌਰ ਨੇ ਇਹ ਸਾਬਤ ਕਰ ਦਿੱਤਾ ਕਿ ਅੱਜ ਲੜਕੀਆਂ ਕਿਸੇ ਵੀ ਖੇਤਰ ਚ ਲੜਕਿਆਂ ਨਾਲੋਂ ਘੱਟ ਨਹੀਂ ਹੈ। ਜੇਕਰ ਕੁੱਝ ਕਰਨ ਦੀ ਜਜ਼ਬਾ ਤੇ ਹਿੰਮਤ ਹੋਵੇ ਤਾਂ ਫਿਰ ਕੁੱਝ ਵੀ ਨਾਮੁਮਕਨ ਨਹੀਂ ਹੈ।
-
ਕਾਮਰੇਡਾਂ ਨੇ ਜਿਸ ਫੈਕਟਰੀ 'ਤੇ ਝੰਡਾ ਲਾ ਦਿੱਤਾ ਉਸ ਨੂੰ ਬੰਦ ਕਰਾਏ ਬਿਨਾ ਨਹੀਂ ਰਹਿੰਦੇ
-
-
ਵੱਡੀ ਖ਼ਬਰ: ਕਿਸੇ ਵੀ ਹਾਲਤ 'ਚ ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਲਵੇਗੀ ਕੇਂਦਰ ਸਰਕਾਰ
-
ਜਦੋਂ ਸਿੰਘੁ ਬਾਰਡਰ ਤੋਂ ਨਿਕਲੀ ਬਰਾਤ ਤਾਂ ਕਿਸਾਨਾਂ ਨੇ ਪਾਏ ਭੰਗੜੇ, ਵੇਖੋ ਕੀ ਸੀ ਨਜ਼ਾਰਾ
-
-
ਕਾਨੂੰਨ ਧੱਕੇ ਨਾਲ ਉੱਥੇ ਹੀ ਲਾਗੂ ਹੁੰਦੇ ਹਨ ਜਿੱਥੇ ਤਾਨਾਸ਼ਾਹੀ ਸ਼ਾਸਨ ਹੋਵੇ- ਸੁਖਬੀਰ ਬਾਦ