HOME » Videos » Sports
Share whatsapp

ਕ੍ਰਿਕਟਰ ਹਰਭਜਨ ਸਿੰਘ ਦੇ ਘਰ 'ਤੇ ਕਬਜ਼ੇ ਦੀ ਕੋਸ਼ਿਸ਼ ?

Sports | 04:44 PM IST Oct 20, 2018

ਚੰਡੀਗੜ੍ਹ ਸੈਕਟਰ ਨੌਂ 'ਚ ਸਥਿਤ ਹਰਭਜਨ ਸਿੰਘ ਦੀ ਕੋਠੀ 'ਤੇ ਲਟਕਦੇ ਤਾਲਿਆਂ ਨੇ ਪੁਲਿਸ ਨੂੰ ਭਾਜੜਾ ਪਾ ਦਿੱਤੀਆਂ ਹਨ। ਹਲਾਂਕਿ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਦੀ ਕੋਠੀ 'ਚ ਕੋਈ ਰਹਿੰਦਾ ਨਹੀਂ ਪਰ ਕੋਠੀ ਦੀ ਦੇਖ-ਰੇਖ ਕਰਨ ਲਈ ਰੱਖੇ ਮਾਲੀ ਨੇ ਹਰਭਜਨ ਸਿੰਘ ਨੂੰ ਇਤਲਾਹ ਦਿੱਤੀ ਕਿ ਕੋਠੀ ਵਿੱਚ ਦੋ ਤਾਲੇ ਲੱਗੇ ਹੋਏ ਹਨ ਜਿਸ ਦੀ ਸ਼ਿਕਾਈਤ ਚੰਡੀਗੜ੍ਹ ਪੁਲਿਸ ਨੂੰ ਖੁਦ ਹਰਭਜਨ ਸਿੰਘ ਨੇ ਦਿੱਤੀ ਹੈ। ਸ਼ਿਕਾਇਤ ਲੈਣ ਪਿੱਛੋਂ ਚੰਡੀਗੜ੍ਹ ਪੁਲਿਸ ਨੇ ਫਿਲਹਾਲ ਤਾਲਾ ਖੋਲ੍ਹ ਦਿੱਤਾ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਕੋਠੀ ਦੇ ਕਬਜ਼ੇ ਵਾਲੀ ਗੱਲ ਹਾਲੇ ਤੱਕ ਸਾਹਮਣੇ ਨਹੀਂ ਆਈ। ਪੁਲਿਸ ਮੁਤਾਬਕ ਨੇੜਲੇ ਘਰਾਂ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਅਤੇ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਿਸ ਨੇ ਵੀ ਉਹ ਤਾਲਾ ਲਾਇਆ ਉਸ ਬਾਰੇ ਜਲਦ ਹੀ ਖੁਲਾਸਾ ਕੀਤਾ ਜਾਵੇਗਾ।

ਜਿਕਰਯੋਗ ਹੈ ਕਿ 4 ਕਲਾਨ ਦੀ ਇਹ ਕੋਠੀ ਹਰਭਨ ਸਿੰਘ ਨੇ 2007 ਚ 7 ਕਰੋੜ ਰੁਪਪਏ ਦੀ ਖ੍ਰੀਦੀ ਸੀ। ਇਸ ਦੀ ਦੇਖ ਰੇਖ ਲਈ ਇੱਕ ਮਾਲੀ ਰੱਖਿਆ ਗਿਆ ਹੈ। ਪੁਲਿਸ ਮੁਤਾਬਕ ਕੁਝ ਦਿਨ ਪਹਿਲਾਂ ਹੀ ਇਹ ਮਾਲੀ ਕੋਠੀ ਨੂੰ ਬੰਦ ਕਰਕੇ ਆਪਣੇ ਘਰ ਗਿਆ ਸੀ ਪਰ ਜਦੋਂ ਵਾਪਸ ਪਰਤਿਆਂ ਤਾਂ ਕੋਠੀ ਨੂੰ ਤਾਲੇ ਜੜੇ ਹੋਏ ਸਨ।

SHOW MORE