HOME » Top Videos » Sports
Share whatsapp

ਹਰਿਆਣੇ ਦੇ ਉਮੇਸ਼ ਨੇ 400 ਮੀਟਰ ਰਿਲੇਅ 'ਚ ਜਿੱਤਿਆ ਸੋਨੇ ਦਾ ਤਮਗਾ

Sports | 12:27 PM IST Apr 25, 2018

ਹਰਿਆਣਾ: 22 ਅਪ੍ਰੈਲ ਤੋਂ 24 ਅਪ੍ਰੈਲ ਤੱਕ ਤਮਿਲ ਨਾਡੂ ਦੇ ਕੋਇਮਟੂਰ ਵਿੱਚ ਹੋਈ ਜੂਨੀਅਰ ਨੈਸ਼ਨਲ ਫੈਡਰੇਸ਼ਨ ਐਥਲੈਟਿਕਸ ਗੇਮ ਵਿੱਚ 400 ਮੀਟਰ ਰਿਲੇਅ ਵਿੱਚ ਹਰਿਆਣਾ ਦੇ ਸਿਕੰਦਪੁਰ ਮਾਜਰਾ ਪਿੰਡ ਦੇ ਰਹਿਣ ਵਾਲੇ ਉਮੇਸ਼ ਸ਼ਰਮਾ ਨੇ ਸੋਨੇ ਦਾ ਤਮਗਾ ਜਿੱਤ ਕੇ ਆਪਣੇ ਮਾਪਿਆਂ, ਸੂਬੇ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਉੱਧਰ ਪਿੰਡ ਵਾਸੀਆਂ ਨੇ ਉਮੇਸ਼ ਦਾ ਪਿੰਡ ਪੁੱਜਣ 'ਤੇ ਸ਼ਾਨਦਾਰ ਸਵਾਗਤ ਕੀਤਾ।

ਉਮੇਸ਼ ਨੇ ਕਿਹਾ, "ਉਹ ਅਗਲੇ ਦੋ ਮਹੀਨਿਆਂ ਦੇ ਬਾਅਦ ਰਾਂਚੀ ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਸਿਪ ਦੀ ਤਿਆਰੀ ਕਰਕੇ ਉਸ ਵਿੱਚ ਵੀ ਸੋਨੇ ਦਾ ਤਮਗਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੁੰਦਾ ਹੈ।"

ਉਮੇਸ਼ ਦੇ ਕੋਚ ਸੋਮਬੀਰ ਨੇ ਦੱਸਿਆ ਕਿ ਜੂਨੀਅਰ ਨੈਸ਼ਨਲ ਫੈਡਰੇਸ਼ਨ ਵੱਲੋਂ 22 ਅਪ੍ਰੈਲ ਤੋਂ 24 ਅਪ੍ਰੈਲ ਤੱਕ ਤਮਿਲ ਨਾਡੂ ਦੇ ਕੋਇਮਟੂਰ ਵਿੱਚ ਹੋਈ ਜੂਨੀਅਰ ਨੈਸ਼ਨਲ ਫੈਡਰੇਸ਼ਨ ਐਥਲੈਟਿਕਸ ਗੇਮ ਵਿੱਚ ਉਸਦੇ ਦੋ ਖਿਡਾਰੀਆਂ ਨੇ ਅਲੱਗ-ਅਲੱਗ ਰਿਲੇਅ ਵਿੱਚ ਸੋਨੇ ਦੇ ਤਮਗੇ ਜਿੱਤੇ ਹਨ ਜਿਸ ਤੋਂ ਉਹ ਬੇਹੱਦ ਖੁਸ਼ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਉਹ ਰਾਂਚੀ ਵਿੱਚ ਵੀ ਸੋਨੇ ਦੇ ਤਮਗੇ ਜਿੱਤ ਕੇ ਉਹਨਾਂ ਦਾ ਨਾਮ ਰੌਸ਼ਨ ਕਰਨਗੇ।

SHOW MORE