HOME » Top Videos » Sports
Share whatsapp

ਪਾਕਿਸਤਾਨ ਵਿਚ ਅਜੇ ਵੀ ਅਭਿਨੰਦਨ ਵਰਧਮਾਨ ਦੇ ਚਰਚੇ

Sports | 03:22 PM IST Jun 11, 2019

ਭਾਰਤੀ ਹਵਾਈ ਫ਼ੌਜ ਵੱਲੋਂ ਬਾਲਾਕੋਟ ਵਿਚ ਅੱਤਵਾਦੀ ਕੈਂਪਾਂ ਉਤੇ ਹਮਲੇ ਸਮੇਂ ਪਾਕਿਸਤਾਨ ਹੱਥ ਲੱਗੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦੇ ਚਰਚੇ ਅਜੇ ਵੀ ਇਸ ਗੁਆਂਢੀ ਮੁਲਕ ਵਿਚ ਹੋ ਰਹੇ ਹਨ। ਦਰਅਸਲ, 16 ਜੂਨ ਨੂੰ ਵਿਸ਼ਵ ਕ੍ਰਿਕਟ ਕੱਪ 2019 ਵਿਚ ਭਾਰਤ ਤੇ ਪਾਕਿਸਤਾਨ ਦਾ ਮੁਕਾਬਲਾ ਹੈ। ਇਸੇ ਸਮੇਂ ਸੋਸ਼ਲ ਮੀਡੀਆ ਉਤੇ ਇਕ ਪਾਕਿਸਤਾਨ ਵਿਗਿਆਪਨ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵਿਚ ਇਕ ਪਾਕਿਸਤਾਨੀ ਮਾਡਲ ਵਰਧਮਾਨ ਦੀ ਲੁੱਕ ਵਿਚ ਦਿਖਾਈ ਦੇ ਰਿਹਾ ਹੈ।

ਵੀਡੀਓ ਵਿਚ ਦਿੱਸ ਰਿਹਾ ਹੈ ਕਿ ਇਹ ਮਾਡਲ ਵਰਧਮਾਨ ਦੀ ਨਕਲ ਕਰਦਾ ਚਾਹ ਪੀ ਰਿਹਾ ਹੈ। ਇਸ ਮਾਡਲ ਦੀਆਂ ਮੁੱਛਾਂ ਤੇ ਪਹਿਰਾਵਾ ਵੀ ਵਰਧਮਾਨ ਵਰਗਾ ਹੈ। ਇਹ ਮਾਡਲ ਚਾਹ ਪੀ ਰਿਹਾ ਹੈ ਤੇ ਇਕ ਆਦਮੀ ਇਸ ਤੋਂ ਸਵਾਲ ਪੁੱਛ ਰਿਹਾ ਹੈ। ਆਖੀਰ ਵਿਚ ਜਦੋਂ ਇਹ ਮਾਡਲ ਤੁਰਨ ਲੱਗਦਾ ਹੈ ਤਾਂ ਇਸ ਨੂੰ ਮੋਢੇ ਤੋਂ ਫੜ ਕੇ ਇਕ ਸ਼ਖ਼ਸ ਕਹਿੰਦਾ ਹੈ ਕਿ ਕੱਪ ਕਿਥੇ ਲਿਜਾ ਰਹੇ ਹਨ।

ਦਰਅਸਲ, ਉਹ ਚਾਹ ਵਾਲੇ ਕੱਪ ਦੀ ਨਹੀਂ ਸਗੋਂ ਵਿਸ਼ਵ ਕੱਪ ਦੀ ਗੱਲ ਕਰ ਰਿਹਾ ਹੈ। ਦੱਸ ਦਈਏ ਕਿ ਜਦੋਂ ਭਾਰਤੀ ਅਧਿਕਾਰੀ ਨੂੰ ਪਾਕਿਸਤਾਨ ਨੇ ਫੜਿਆ ਸੀ ਤਾਂ ਉਸ ਨੂੰ ਪੁੱਛਗਿੱਛ ਦੌਰਾਨ ਚਾਹ ਦਾ ਕੱਪ ਦਿੱਤਾ ਗਿਆ ਸੀ। ਉਸੇ ਸਮੇਂ ਵੀ ਵਰਧਮਾਨ ਤੋਂ ਪੁੱਛਿਆ ਗਿਆ ਸੀ ਕਿ ਚਾਹ ਕਿਵੇਂ ਲੱਗੀ ਤਾਂ ਭਾਰਤੀ ਅਧਿਕਾਰੀ ਦਾ ਜਵਾਬ ਸੀ ਬੜੀ ਸਵਾਦ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵਿਚ ਇਸ ਅਫ਼ਸਰ ਦੀ ਨਕਲ ਕਰਨ ਦੇ ਕਈ ਮਾਮਲੇ ਸਾਹਮਣੇ ਹਨ।

SHOW MORE