HOME » Top Videos » Sports
Share whatsapp

ਭਾਰਤ-ਪਾਕਿ ਮੇਚ ਦੌਰਾਨ ਮੁੰਡੇ ਨੇ ਕੀਤਾ ਪ੍ਰੇਮਿਕਾ ਤੋਂ ਪਿਆਰ ਦਾ ਇਜ਼ਹਾਰ, ਵੀਡੀਓ ਵਾਇਰਲ

Sports | 01:02 PM IST Jun 26, 2019

ਵਿਸ਼ਵ ਕੱਪ ਚ ਭਾਰਤ ਅਤੇ ਪਾਕਿਸਤਾਨ ਦੇ ਮੈਚ ਦੌਰਾਨ ਸਟੇਡੀਅਮ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ. ਇਸ ਮੈਚ ਚ ਦਿਖਾਇਆ ਗਿਆ ਹੈ ਕਿ ਮੈਚ ਦੇਖਣ ਲਈ ਕੁਰਸੀਆਂ ’ਤੇ ਬੈਠੇ ਇਕ ਭਾਰਤੀ ਫ਼ੈਂਜ਼ ਨੇ ਕ੍ਰਿਕਟ ਮੈਚ ਦੌਰਾਨ ਹੀ ਗੋਢਿਆਂ ਭਾਰ ਬਹਿ ਕੇ ਆਪਣੀ ਪ੍ਰੇਮਿਕਾ ਨੂੰ ਪ੍ਰਪੋਜ਼ ਕੀਤਾ ਹੈ.

ਹਾਲਾਂਕਿ ਮੈਚ ਦੌਰਾਨ ਪ੍ਰੇਮਿਕਾ ਨੂੰ ਪ੍ਰਪੋਜ਼ ਕਰਨ ਦਾ ਇਹ ਮਾਮਲਾ ਪਹਿਲਾ ਨਹੀਂ ਹੈ. ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਭਾਰਤ ਦੀ ਜਿੱਤ ਦੀ ਖੁਸ਼ੀ ਦੇ ਨਾਲ ਇਸ ਮੌਕੇ ਨੇ ਸਾਰਿਆਂ ਦੀ ਖੁਸ਼ੀ ਨੂੰ ਹੋਰ ਵੀ ਜ਼ਿਆਦਾ ਵਧਾ ਦਿੱਤਾ.

ਮੈਚ ਦੌਰਾਨ ਮਿਲੇ ਇਸ ਪ੍ਰਸਤਾਵ ਨੂੰ ਕੁੜੀ ਨੇ ਵੀ ਪ੍ਰਵਾਨ ਕਰ ਲਿਆ ਹੈ. ਜਾਣਕਾਰੀ ਮੁਤਾਬਕ ਇਹ 21 ਜੂਨ ਦਾ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਗਿਆ. ਟਵਿੱਟਰ ਯੂਜ਼ਰ ਨੇ ਇਸਨੂੰ ਸ਼ੇਅਰ ਕੀਤਾ. ਇਸ ਵੀਡੀਓ ਨੂੰ ਕਈ ਲੱਖਾਂ ਲੋਕ ਹੁਣ ਤਕ ਦੇਖ ਕੇ ਅੱਗੇ ਵੀ ਸ਼ੇਅਰ ਕਰ ਚੁੱਕੇ ਹਨ.

SHOW MORE