HOME » Videos » Sports
Share whatsapp

ਚੰਨਵੀਰ ਨੇ ਚਮਕਾਇਆ ਚੰਨ ਵਾਂਗ ਪੰਜਾਬ ਦਾ ਨਾਮ

Sports | 07:12 AM IST Feb 06, 2018

ਜਲੰਧਰ: ਜੇਕਰ ਦਿੱਲ ਵਿੱਚ ਕੁੱਝ ਕਰਨ ਦੀ ਇੱਛਾ ਹੋਵੇ ਤਾਂ ਇਨਸਾਨ ਨੂੰ ਕਾਮਯਾਬ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ, ਇੱਕ ਇਸ ਤਰ੍ਹਾਂ ਦੀ ਮਿਸਾਲ ਜਲੰਧਰ ਦੇ ਪਿੰਡ ਮੁਮੰਦਪੁਰ ਦੀ 12ਵੀਂ ਕਲਾਸ ਦੀ ਵਿਦਿਆਰਥਣ ਚੰਨਵੀਰ ਕੌਰ ਦੀ ਹੈਂ ,ਜਿਸਨੇ ਖੇਡਾਂ ਵਿੱਚ ਆਪਣੇ ਹੌਸਲੇ ਨਾਲ ਉੱਚਾ ਮੁਕਾਮ ਹਾਸਿਲ ਕੀਤਾ।

ਜੀ ਹਾਂ,ਚੰਨਵੀਰ ਕੌਰ ਉਹਨਾਂ ਲੋਕਾਂ ਲਈ ਇੱਕ ਉਦਾਹਰਣ ਹੈਂ, ਜੋ ਕੁੜੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕੁੱਖ ਵਿੱਚ ਮਾਰ ਦਿੰਦੇ ਹਨ। ਚੰਨਵੀਰ ਕੌਰ ਦਿੱਲੀ ਵਿੱਚ ਚੱਲ ਰਹੀਆਂ ਖੇਡਾਂ 'ਖੇਡੋ ਇੰਡੀਆ' ਵਿੱਚ 200 ਮੀਟਰ ਦੀ ਦੌੜ ਨੂੰ 24.69 ਮਿੰਟ ਵਿੱਚ ਪੂਰਾ ਕੀਤਾ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ।

ਚੰਨਵੀਰ ਨੇ ਆਪਣੇ ਮਾਪਿਆਂ ਦੇ ਨਾਲ-ਨਾਲ ਕੇਂਦਰ ਦੀ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ, 'ਮੋਦੀ ਸਰਕਾਰ ਵੱਲੋਂ ਮੈਨੂੰ ਹਰ ਚੀਜ਼ ਦੀ ਸਹਾਇਤਾ ਮਿਲੀ ਹੈ ਤੇ ਹੁਣ ਉਹ ਓਲੰਪਿਕ ਖੇਡਾਂ ਵਿੱਚ ਵੀ ਪੰਜਾਬ ਦਾ ਨਾਮ ਰੌਸ਼ਨ ਕਰੇਗੀ'।

Jalandhar-village-girl-shines-in-200-metre-sprint

SHOW MORE