HOME » Top Videos » Sports
Share whatsapp

ਮਹਾਂਵੀਰ ਫੌਗਾਟ 'ਤੇ ਲਿਖੀ ਕਿਤਾਬ ‘ਅਖਾੜਾ’ ਹਿੰਦੀ ਭਾਸ਼ਾ ’ਚ ਰਿਲੀਜ਼

Sports | 07:07 PM IST Sep 17, 2019

ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਪਹਿਲਵਾਨ ਮਹਿੰਦਰ ਫੌਗਾਟ ਬਾਰੇ ਲਿਖੀ ਕਿਤਾਬ ‘ਅਖਾੜਾ’ ਨੂੰ ਹਿੰਦੀ ਵਿਚ ਲਾਂਚ ਕੀਤਾ ਗਿਆ। ਇਸ ਮੌਕੇ ਅੰਤਰਰਾਸ਼ਟਰੀ ਮਹਿਲਾ ਰੈਸਲਰ ਅਤੇ ਬੀਜੇਪੀ ਜੁਆਇੰਨ ਕਰ ਚੁੱਕੀ ਬਬੀਤਾ ਫੌਗਾਟ ਵੀ ਪਹੁੰਚੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਬੀਤਾ ਫੌਗਾਟ ਨੇ ਕਿਹਾ ਕਿ ਉਹ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਨੀਤੀਆਂ ਤੋਂ ਬਹੁਤ ਪ੍ਰਭਾਵਤ ਹਨ। ਬਬੀਤਾ ਨੇ ਕਿਹਾ ਕਿ ਜੇਕਰ ਆਗਾਮੀ ਵਿਧਾਨਸਭਾ ਚੋਣਾਂ ਵਿਚ ਬੀਜੇਪੀ ਉਨ੍ਹਾਂ ਨੂੰ ਟਿਕਟ ਦਿੰਦੀ ਹੈ ਤਾਂ ਉਹ ਜ਼ਰੂਰ ਚੋਣ ਲੜੇਗੀ। ਬਬੀਤਾ ਨੇ ਸਪੱਸ਼ਟ ਕਿਹਾ ਕਿ ਰਾਜਨੀਤੀ ਵਿਚ ਆਉਣ ਲਈ ਉਸ ਨੂੰ ਪੁਲਿਸ ਦੀ ਨੌਕਰੀ ਛੱਡਣੀ ਪੈਣੀ ਸੀ, ਇਸ ਲਈ ਉਸਨੇ ਪੁਲਿਸ ਦੀ ਨੌਕਰੀ ਤੋਂ ਅਸਤੀਫਾ ਦਿੱਤਾ ਹੈ। ਕਿਤਾਬ ਦੀ ਲਾਚਿੰਗ ਮੌਕੇ ਉਨ੍ਹਾਂ ਦੇ ਪਿਤਾ ਮਹਾਵੀਰ ਫੌਗਾਟ ਅਤੇ ਕਿਤਾਬ ਦੇ ਲੇਖਕ ਸੌਰਭ ਦੁੱਗਲ ਵੀ ਹਾਜ਼ਰ ਸਨ।

SHOW MORE