HOME » Top Videos » Sports
ਧੋਨੀ ਨੇ ਕਈ ਭਾਸ਼ਾਵਾਂ ਵਿਚ ਧੀ ਜੀਵਾ ਤੋਂ ਕੀਤੇ ਸਵਾਲ, ਸੁਣੋ ਜੀਵਾ ਦੇ ਜਵਾਬ, ਵੀਡੀਓ ਵਾਇਰਲ
Sports | 05:08 PM IST Mar 26, 2019
ਚੇਨਈ ਸੁਪਰਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਉਹ ਆਪਣੀ ਧੀ ਜੀਵਾ ਨਾਲ ਮਜ਼ਾਕ ਕਰ ਰਹੇ ਹਨ.
ਧੋਨੀ ਇਸ ਵੀਡੀਓ ਵਿਚ ਆਪਣੀ ਬੇਟੀ ਜੀਵਾ ਨਾਲ ਵੱਖ-ਵੱਖ ਭਾਸ਼ਾਵਾਂ ਵਿਚ ਗੱਲ ਕਰ ਰਹੇ ਹਨ. ਪਰ, ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਧੀ ਜੀਵਾ ਵੀ ਉਸੇ ਭਾਸ਼ਾ ਵਿਚ ਪਿਤਾ ਜੀ ਦਾ ਜਵਾਬ ਦੇ ਰਹੀ ਹੈ. ਵੀਡੀਓ ਵਿਚ, ਮਾਹੀ ਨੇ ਪਹਿਲਾਂ ਜੀਵਾ ਨੂੰ ਤਾਮਿਲ ਵਿਚ ਪੁੱਛਿਆ- 'ਤੁਸੀਂ ਕਿਵੇਂ ਹੋ, ਜੀਵ ਤਾਮਿਲ ਵਿਚ ਕੀ ਜਵਾਬ ਦਿੰਦੀ ਹੈ?' ਇਸ ਤੋਂ ਬਾਅਦ, ਧੋਨੀ ਨੇ ਬਿਹਾਰੀ, ਪੰਜਾਬੀ ਅਤੇ ਗੁਜਰਾਤੀ ਵਿੱਚ ਵੀ ਜੀਵਾ ਤੋਂ ਇਹ ਸਵਾਲ ਪੁੱਛਿਆ ਹੈ, ਜਿਸ ਦਾ ਜਵਾਬ ਬਹੁਤ ਓਹਨੇ ਬਹੁਤ ਚਲਾਕੀ ਨਾਲ ਦਿੱਤਾ. ਵੀਡੀਓ ਵਿੱਚ, ਧੋਨੀ ਜੀਵਾ ਨੂੰ ਕਹਿੰਦਾ ਹੈ - 'ਕਾਸਨ ਬਾ' ਜੀਵਾ ਬੋਲਦੀ ਹੈ - 'ਠੀਕ ਹੈ ਬਾ' ਫੇਰ ਧੋਨੀ ਫਿਰ ਪੁੱਛਦਾ ਹੈ- 'ਕਿੱਧਾ', ਜੀਵਾ ਬੋਲਦੀ ਹੈ- 'ਵਧੀਆ'