HOME » Top Videos » Sports
Share whatsapp

ਰੈਸਲਿੰਗ 'ਚ ਨੈਸ਼ਨਲ ਪੱਧਰ ਦੀਆਂ ਖਿਡਾਰਨਾਂ ਅੱਜ ਮਜ਼ਦੂਰੀ ਕਰਨ ਲਈ ਮਜਬੂਰ.....

Punjab | 12:01 PM IST Jun 27, 2019

ਜ਼ਿਲ੍ਹਾ ਮੋਗਾ ਵਿੱਚ ਰੈਸਲਿੰਗ ਦੀਆਂ ਹੋਣਹਾਰ ਖਿਡਾਰਨਾਂ ਸਰਕਾਰ ਦੇ ਦਾਅਵਿਆਂ ਦੀ ਪੋਲ ਖ਼ੋਲ ਰਹੀਆਂ। ਨੈਸ਼ਨਲ ਪੱਧਰ ਦੀਆਂ ਖਿਡਾਰਨਾਂ ਹੋਣ ਦੇ ਬਾਵਜੂਦ ਮਜ਼ਦੂਰੀ ਕਰਨ ਲਈ ਮਜਬੂਰ ਹਨ। ਪਰ ਪੰਜਾਬ ਦੀਆਂ ਧੀਆਂ ਦੇ ਜਜ਼ਬੇ ਨੂੰ ਸਲਾਮ ਹਨ। ਲੱਖ ਔਕੜਾਂ ਹੋਣ ਦੇ ਬਾਵਜੂਦ ਆਪਣਿਆਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਦਿਨ ਰਾਤ ਇੱਕ ਕਰ ਰਹੀਆਂ ਹਨ।

ਵੈਸੇ ਤਾਂ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ। ਪਰ ਇਹ ਤਸਵੀਰਾਂ ਸਰਕਾਰ ਦੀ ਨੀਅਤ ਤੇ ਸਵਾਲ ਖੜੇ ਕਰਦੀਆਂ ਹਨ। ਆਸਮਾਨ ਤੋਂ ਵਰਦੀ ਅੱਗ ਚ ਖੇਤਾਂ ਵਿਚ ਝੋਨਾ ਲਾਉਂਦੀਆਂ ਲੜਕੀਆਂ ਦੇ ਸਰਕਾਰ ਨੂੰ ਕਈ ਸਵਾਲ ਹਨ। ਜੋ ਰੈਸਲਿੰਗ ਵਿੱਚ ਨੈਸ਼ਨਲ ਪੱਧਰ ਦੀਆਂ ਖਿਡਾਰਨਾਂ ਹੋਣ ਦੇ ਬਾਵਜੂਦ ਮਜ਼ਦੂਰੀ ਕਰਨ ਲਈ ਮਜਬੂਰ ਹਨ।

ਜ਼ਿਲ੍ਹਾ ਮੋਗਾ ਦੇ ਰਣਸੀਹ ਕਲਾਂ ਦੇ ਅਖਾੜੇ ਦੀਆਂ ਵੱਡੇ ਵੱਡੇ ਤਗਮੇ ਜਿੱਤਣ ਵਾਲੀਆਂ ਅਰਸ਼ਪ੍ਰੀਤ, ਰੁਪਿੰਦਰ ਤੇ ਕਰਮਜੀਤ ਜਿੱਥੇ ਮਜ਼ਦੂਰੀ ਚ ਆਪਣੇ ਪਰਿਵਾਰ ਦਾ ਹੱਥ ਵਟਾ ਰਹੀਆਂ ਹਨ, ਉੱਥੇ ਹੀ ਕਈ ਸੁਪਨੇ ਸੰਜੋਕੇ ਸ਼ਾਮ ਨੂੰ ਅਖਾੜੇ ਚ ਰੈਸਲਿੰਗ ਲਈ ਜਾਂਦੀਆਂ ਹਨ। ਇਸ ਦੇ ਨਾਲ ਹੀ ਪੜਾਈ ਵਿੱਚ ਵੀ ਪਿੱਛੇ ਨਹੀਂ ਹਨ। ਲੜਕੀਆਂ ਦੇ ਕਈ ਸੁਪਨੇ ਸਨ ਕਿ ਉਹ ਚੰਗਾ ਮੁਕਾਮ ਹਾਸਿਲ ਕਰ ਕੇ ਘਰ ਦੇ ਹਾਲਾਤ ਸੁਧਾਰਨਗੀਆਂ ਪਰ ਅਫ਼ਸੋਸ ਕਿ ਸਰਕਾਰ ਵੱਲੋਂ ਕੋਈ ਹਲਾਸ਼ੇਰੀ ਨਹੀਂ ਮਿਲੀ। ਇੰਨੇ ਮਾਅਰਕੇ ਮਾਰਨ ਦੇ ਬਾਵਜੂਦ ਮਜ਼ਦੂਰੀ ਕਰਨ ਲਈ ਮਜਬੂਰ ਹਨ।

ਨੈਸ਼ਨਲ ਪੱਧਰ ਦੀ ਰੈਸਲਰ ਪ੍ਰਦੀਪ ਕੌਰ ਦਾ ਵੀ ਇਹੀ ਹਾਲ ਹੈ। ਜਿਸ ਦੇ ਘਰ ਪਏ ਮੈਡਲ ਤੇ ਟਰਾਫ਼ੀਆਂ ਨੇ ਉਸ ਦੇ ਹੌਸਲੇ ਤੇ ਜਜ਼ਬੇ ਨੂੰ ਬਰਕਰਾਰ ਰੱਖਿਆ ਹੋਇਆ। ਜਿਸ ਨੂੰ ਉਮੀਦ ਐ ਕਿ ਉਹ ਇੱਕ ਦਿਨ ਵੱਡਾ ਮੁਕਾਮ ਹਾਸਿਲ ਕਰ ਕੇ ਘਰ ਦੇ ਹਾਲਾਤ ਸੁਧਾਰੇਗੀ। ਪ੍ਰਦੀਪ ਕੌਰ ਸਲਮਾਨ ਖਾਲ ਦੀ ਫ਼ਿਲਮ ਸੁਲਤਾਨ ਚ ਵੀ ਆਪਣੀ ਰੈਸਲਿੰਗ ਦਾ ਪ੍ਰਦਰਸ਼ਨ ਕਰ ਚੁੱਕੀ  ਹਨ। ਪਰ ਪ੍ਰਦੀਪ ਕੌਰ ਸਰਕਾਰ ਵੱਲੋਂ ਵਿਖਾਈ ਜਾ ਰਹੀ ਬੇਰੁਖ਼ੀ ਤੋਂ ਨਿਰਾਸ਼ ਹਨ।

ਪਿੰਡ ਰਣਸੀਹ ਕਲਾਂ ਦੀ ਰਹਿਣ ਵਾਲੀ ਅਰਸ਼ਪ੍ਰੀਤ ਕੌਰ ਦੇ ਘਰ ਦੇ ਹਾਲਾਤ ਬਿਆਨ ਕਰ ਰਹੇ ਹਨ ਕਿ ਚਾਹੇ ਉਹ ਉਸ ਨੇ ਸਟੇਟ ਤੇ ਨੈਸ਼ਨਲ ਪੱਧਰ ਤੇ ਕਈ ਮੁਕਾਬਲੇ ਆਪਣੇ ਨਾਂਅ ਕੀਤੇ ਪਰ ਘਰ ਦੇ ਹਾਲਾਤ ਨਹੀਂ ਸੁਧਾਰ ਸਕੀ।  ਅੱਜ ਵੀ ਮਜ਼ਦੂਰੀ ਕਰਨ ਲਈ ਮਜਬੂਰ ਹਨ। ਪਰ ਟੇਬਲ ਤੇ ਪਏ ਮੈਡਲ ਤੇ ਟਰਾਫ਼ੀਆਂ ਜ਼ਰੂਰ ਕਹਿ ਰਹੀਆਂ ਨੇ ਕਿ ਅਰਸ਼ਪ੍ਰੀਤ ਅਜੇ ਬਹੁਤ ਕੁੱਝ ਕਰਨਾ ਬਾਕੀ ਹਨ। ਹਿੰਮਤ ਨਹੀਂ ਹਾਰਨੀ ਤੇ ਜਜ਼ਬੇ ਤੇ ਜਨੂਨ ਨਾਲ ਆਪਣੀ ਮੰਜ਼ਲ ਤੇ ਪਹੁੰਚੀ।

ਪਰਿਵਾਰਕ ਮੈਂਬਰ ਹੋਣਹਾਰ ਲੜਕੀਆਂ ਦੇ ਨਾਲ ਹਰ ਮੋੜ ਤੇ ਨਾਲ ਖੜੇ, ਜਿੱਥੇ ਉਹ ਆਪਣੀਆਂ ਧੀਆਂ ਤੇ ਫ਼ਖਰ ਮਹਿਸੂਸ ਕਰ ਰਹੇ। ਉੱਥੇ ਹੀ ਆਪਣੀਆਂ ਧੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰ ਰਹੇ। ਇਸ ਨਾਲ ਹੀ ਸਰਕਾਰ ਤੋਂ ਵੀ ਸਹਿਯੋਗ ਦੀ ਮੰਗ ਕਰ ਰਹੇ ਹਨ।

ਉੱਧਰ ਪੰਦਰਾਂ ਵਾਰ ਰੈਸਲਿੰਗ ਚ ਨੈਸ਼ਨਲ ਪੱਧਰ ਤੇ ਮੁਕਾਬਲੇ ਖੇਡ ਚੁੱਕੀ ਨਵਜੋਤ ਕੌਰ ਦਾ ਕਹਿਣਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਕੈਸ਼ ਰਿਕਾਰਡ ਤਾਂ ਦਿੱਤੇ ਗਏ ਪਰ ਅਜੇ ਤੱਕ ਉਨ੍ਹਾਂ ਦੇ ਖਾਤੇ ਚ ਕੁੱਝ ਨਹੀਂ ਆਇਆ। ਨਵਜੋਤ ਨੇ ਕਿਹਾ ਕਿ ਜੇਕਰ ਸਰਕਾਰ ਧਿਆਨ ਦੇਵੇ ਤਾਂ ਉਹ ਸਾਰੀਆਂ ਲੜਕੀਆਂ ਦੇਸ਼ ਦੀ ਝੋਲੀ ਚ ਕਈ ਮੈਡਲ ਪਾ ਸਕਦੀਆਂ।

ਭਾਵੇਂ ਕਿ ਇਨ੍ਹਾਂ ਹੋਣਹਾਰ ਲੜਕੀਆਂ ਦੇ ਰਸਤੇ ਚ ਲੱਖ ਰੁਕਾਵਟਾਂ ਹੋਣ ਪਰ ਇਨ੍ਹਾਂ ਦੇ ਕੋਚ ਹਰਭਜਨ ਸਿੰਘ ਨੂੰ ਪੂਰੀਆਂ ਉਮੀਦਾਂ ਨੇ ਕਿ ਇਹ ਲੜਕੀਆਂ ਅੰਤਰਰਾਸ਼ਟਰੀ ਪੱਧਰ ਦੀ ਖਿਡਾਰਨਾਂ ਬਣਨਗੀਆਂ। ਇੱਕ ਦਿਨ ਪੂਰਾ ਦੇਸ਼ ਇਨ੍ਹਾਂ ਤੇ ਫ਼ਖਰ ਮਹਿਸੂਸ ਕਰੇਗਾ।

ਖਿਡਾਰਨਾਂ ਦੀ ਆਰਥਿਕ ਹਾਲਤ ਨੂੰ ਤਸਵੀਰਾਂ ਖ਼ੁਦ ਬਿਆਨ ਕਰ ਰਹੀਆਂ ਨੇ ਪਰ ਜ਼ਿਲ੍ਹਾ ਸਪੋਰਟਸ ਅਧਿਕਾਰੀਆਂ ਬਲਵੰਤ ਸਿੰਘ ਇਹ ਦਾਅਵਾ ਕਰ ਰਹੇ ਨੇ ਕਿ ਲੜਕੀਆਂ ਨੂੰ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ।

ਇਹ ਲੜਕੀਆਂ ਕਿਸੇ ਪ੍ਰੇਰਨਾ ਦੇ ਸਰੋਤ ਤੋਂ ਘੱਟ ਨਹੀਂ। ਜੋ ਕਈ ਮੁਸੀਬਤਾਂ ਦੇ ਬਾਵਜੂਦ ਮਿਹਨਤ ਚ ਕੋਈ ਅਸਰ ਬਾਕੀ ਨਹੀਂ ਛੱਡ ਰਹੀਆਂ। ਮਕਸਦ ਇਹ ਹੀ ਐ ਕਿ ਰੈਸਲਿੰਗ ਚ ਦੇਸ਼ ਦਾ ਨਾਂਅ ਰੌਸ਼ਨ ਕਰਨਾ। ਸਰਕਾਰ ਨੂੰ ਵੀ ਇਨ੍ਹਾਂ ਖਿਡਾਰਨਾਂ ਦੀ ਸਾਰ ਲੈਣੀ ਚਾਹੀਦੀ। ਜੋ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ।

 

SHOW MORE
corona virus btn
corona virus btn
Loading