Expert Speak: ਕਿਵੇਂ ਦਈਏ ਬੱਚੇ ਨੂੰ ਸਹੀ ਟਰੇਨਿੰਗ ਅਤੇ ਡਾਈਟ ਦੱਸਿਆ ਸਪੋਰਟਸ ਇੰਜਰੀ ਮਾਹਿਰ ਨੇ
Sports | 05:57 PM IST Apr 19, 2019
ਖੇਡਾਂ ਦੀਆਂ ਸੱਟਾਂ ਆਮ ਹਨ, ਪਰ ਸੱਟ ਲੱਗਣ ਦਾ ਸਹੀ ਇਲਾਜ ਸਭ ਤੋਂ ਜ਼ਰੂਰੀ ਹੈ, ਅਤੇ ਨਾਲ ਹੀ ਜਦੋਂ 10 ਜਾਂ 12 ਸਾਲਾਂ ਦੇ ਬੱਚੇ ਖੇਡਣਾ ਸ਼ੁਰੂ ਕਰਦੇ ਹਨ, ਇਹਨਾਂ ਸੱਟਾਂ ਨੂੰ ਰੋਕਣ ਲਈ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਚੰਡੀਗੜ੍ਹ ਬੈਡਮਿੰਟਨ ਐਸੋਸੀਏਸ਼ਨ ਨੇ ਸਪੋਰਟਸ ਇੰਜਰੀ ਦੀ ਮਾਹਿਰ ਰਾਸ਼ੀ ਸ਼ਰਮਾ ਦੇ ਨਾਲ ਪਲੇਅਰਸ ਦਾ ਕੈਂਪ ਆਯੋਜਿਤ ਕੀਤਾ, ਰਾਸ਼ੀ ਸ਼ਰਮਾ ਮੁੰਬਈ,ਬੰਗਲੌਰ ਸਮੇਤ ਦੇਸ਼ ਦੇ ਕਈ ਵੱਡੇ ਪ੍ਰਾਈਵੇਟ ਹਸਪਤਾਲਾਂ ਵਿਚ ਸਪੋਰਟਸ ਇੰਜਰੀ ਦੀ ਮਾਹਿਰ ਰਹੀ ਹੈ ਤੇ ਫ਼ਿਲਹਾਲ ਬੀਕਾਨੇਰ ਵਿਚ ਰਹਿ ਰਹੀ ਹੈ। ਰਾਸ਼ੀ ਸ਼ਰਮਾ ਨੇ ਖਿਲਾੜੀਆਂ ਦੀ ਵੇਜ ਅਤੇ ਨਾਨ ਵੇਜ ਡਾਈਟ ਬਾਰੇ ਟਿਪਸ ਵੀ ਦਿੱਤੇ।
ਰਾਸ਼ੀ ਨੇ ਦੱਸਿਆ ਕਿ 10 ਤੋਂ 12 ਸਾਲ ਦੀ ਉਮਰ ਵਿਚ ਪਹਿਲਾਂ ਜਨਰਲ ਟਰੇਨਿੰਗ ਅਤੇ ਉਸ ਤੋਂ ਬਾਅਦ ਹੀ ਅੱਗੇ ਦੀ ਟਰੇਨਿੰਗ ਸ਼ੁਰੂ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਅਜਕਲ ਦੇ ਸਪੋਰਟਸ ਪਲੇਅਰ ਸ਼ੁਰੂ ਚ ਹੀ ਸਪੇਸੀਫਿਕ ਟਰੇਨਿੰਗ ਲੈਣੀ ਸ਼ੁਰੂ ਕਰ ਦਿੰਦੇ ਹਨ ਜਿਸ ਕਰ ਕੇ ਇੰਜਰੀ ਹੋ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸੇ ਵੀ ਗੇਮ ਨੂੰ ਖੇਲਣ ਤੋਂ ਪਹਿਲਾ ਵਾਰਮ-ਅਪ ਕਰਨਾ ਜ਼ਰੂਰੀ ਹੁੰਦਾ ਹੈ। ਇੱਕ ਪਲੇਅਰ ਲਈ ਸਹੀ ਡਾਈਟ ਲੈਣਾ ਬਹੁਤ ਜ਼ਰੂਰੀ ਹੈ। ਡਾਈਟ ਵਿਚ ਪ੍ਰੋਟੀਨ ਹੀ ਨਹੀਂ ਪਰ ਕਾਰਬੋ-ਹਾਈਡਰੇਟ,ਵਿਟਾਮਿਨਜ਼ ਅਤੇ ਮਿਨਰਲਸ ਦਾ ਵੀ ਖ਼ਿਆਲ ਰੱਖਣਾ ਪੈਂਦਾ ਹੈ। ਵੇਜ ਅਤੇ ਨਾਨ ਵੇਜ ਡਾਈਟ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਨਾਨ ਵੇਜ ਡਾਈਟ ਵਿਚ ਵੇਜ ਡਾਈਟ ਨਾਲੋਂ ਜ਼ਿਆਦਾ ਪ੍ਰੋਟੀਨ ਹੁੰਦਾ ਹੈ ਪਰ ਕੁੱਝ ਅਜਿਹੇ ਵੀ ਪਲੇਅਰਜ਼ ਹਨ ਜੋ ਇਕੱਲੀ ਵੇਜ ਡਾਈਟ ਹੀ ਲੈਂਦੇ ਹਨ।