HOME » Top Videos » Sports
Share whatsapp

ਕਿੰਗਜ਼ 11 ਪੰਜਾਬ 'ਚ ਚੁਣਿਆ ਗਿਆ ਕਾਂਸਟੇਬਲ ਦਾ ਪੁੱਤ, ਮਾਂ-ਪਿਉ ਨੂੰ ਹੋਇਆ ਪੁੱਤ 'ਤੇ ਮਾਨ

Sports | 07:54 PM IST Dec 21, 2018

ਆਉਣ ਵਾਲੇ 2019 'ਚ ਹੋਣ ਵਾਲੇ ਆਈਪੀਐਲ ਮੈਚ ਦੇ ਕਿੰਗਜ਼ 11 'ਚ ਪੰਜਾਬ ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਦੇ ਹਰਪ੍ਰੀਤ ਸਿੰਘ ਬਰਾੜ ਨੂੰ ਚੁਣਿਆ ਗਿਆ ਹੈ। ਦੱਸ ਦੇਈਏ ਕਿ ਹਰਪ੍ਰੀਤ ਸਿੰਘ ਪੰਜਾਬ ਪੁਲਿਸ 'ਚ ਬਤੌਰ ਕਾਂਸਟੇਬਲ ਤਾਇਨਾਤ ਮੋਹਿੰਦਰ ਸਿੰਘ ਦੇ ਬੇਟੇ ਹਨ। ਪਰਿਵਾਰ ਨੇ ਨਿਊਜ਼ 18 ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਦਾ ਬੇਟਾ ਇੱਥੋਂ ਤੱਕ ਕਿਵੇਂ ਪਹੁੰਚਿਆ ਹੈ।

ਨਿਊਜ਼ 18 ਨਾਲ ਇਕ ਗੱਲਬਾਤ ਦੌਰਾਨ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ 2006 ਤੋਂ ਉਹ ਅਭਿਆਸ ਕਰ ਰਿਹਾ ਹੈ ਅਤੇ ਉਹ ਇੱਕ ਆਲ ਰਾਊਂਡਰ ਹੈ। ਪਰ ਪਰਿਵਾਰ ਦੀ ਵਿੱਤੀ ਹਾਲਤ ਬਹੁਤ ਚੰਗੀ ਨਹੀਂ ਸੀ, ਜਿਸ ਕਰਕੇ ਉਸ ਨੂੰ ਬਹੁਤ ਮਿਹਨਤ ਕਰਨੀ ਪਈ।

SHOW MORE