HOME » Videos » Uncategorized
Share whatsapp

ਰਾਮ ਰਹੀਮ ਨੂੰ ਫਾਂਸੀ ਜਾਂ ਉਮਰ ਕੈਦ ਦੀ ਸਜ਼ਾ? ਵਕੀਲ ਨੇ ਕੀਤੇ ਇਹ ਦਾਅਵੇ

Uncategorized | 05:10 PM IST Jan 11, 2019

ਹਰਿਆਣਾ ਦੀ ਪੰਚਕੂਲਾ ਸਥਿਤ ਵਿਸ਼ੇਸ਼ ਸੀਬੀਆਈ ਅਦਾਲਤ ਨੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਸਿਰਸਾ ਦੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਰਾਮ ਰਹੀਮ ਨਾਲ ਡੇਰਾ ਸਿਰਸਾ ਦੇ ਮੈਨੇਜਰ ਸਮੇਤ ਦੋ ਡੇਰਾ ਪ੍ਰੇਮੀਆਂ ਨੂੰ ਵੀ ਕਤਲ ਮਾਮਲੇ ਦਾ ਦੋਸ਼ੀ ਠਹਿਰਾਇਆ ਗਿਆ ਹੈ। ਤਿੰਨਾਂ ਨੂੰ ਸਜ਼ਾ ਦਾ ਐਲਾਨ 17 ਜਨਵਰੀ ਨੂੰ ਕੀਤਾ ਜਾਵੇਗਾ। ਛੱਤਰਪਤੀ ਦੇ ਪੁੱਤਰ ਅੰਸ਼ੁਲ ਛੱਤਰਪਤੀ ਨੇ 17 ਸਾਲ ਬਾਅਦ ਪਿਤਾ ਦੇ ਕਤਲ ਦਾ ਨਿਆਂ ਮਿਲਣ 'ਤੇ ਤਸੱਲੀ ਪ੍ਰਗਟਾਈ ਤੇ ਜੱਜ ਸਮੇਤ ਸਾਰਿਆਂ ਦਾ ਧੰਨਵਾਦ ਕੀਤਾ। ਰਾਮ ਰਹੀਮ ਉਤੇ ਲੱਗੀਆਂ ਧਾਰਾਵਾਂ ਤੋਂ ਸਾਫ ਹੈ ਕਿ ਉਸ ਨੂੰ ਉਮਰ ਕੈਦ ਤੋਂ ਲੈ ਕੇ ਫਾਂਸੀ ਦੀ ਸਜਾ ਵੀ ਦਿੱਤੀ ਜਾ ਸਕਦੀ ਹੈ। ਪੀੜਤਾਂ ਦੇ ਵਕੀਲ ਨੇ ਦਾਅਵਾ ਕੀਤਾ ਹੈ ਕਿ ਰਾਮ ਰਹੀਮ ਉਤੇ ਜਿਹੜੀਆਂ ਧਰਾਵਾਂ ਲਗਾਈਆਂ ਗਈਆਂ ਹਨ, ਉਸ ਤਹਿਤ ਉਸ ਨੂੰ ਫਾਂਸੀ ਦੀ ਸਜਾ ਵੀ ਸੁਣਾਈ ਜਾ ਸਕਦੀ ਹੈ। ਇਸ ਦੋਸ਼ ਤਹਿਤ ਉਮਰ ਕੈਦ ਜਾਂ ਫਾਂਸੀ ਦੀ ਸਜਾ ਹੋ ਸਕਦੀ ਹੈ।

ਸੀਬੀਆਈ ਜੱਜ ਜਗਦੀਪ ਸਿੰਘ ਨੇ ਚਾਰਾਂ ਵਿਰੁੱਧ ਫੈਸਲਾ ਸੁਣਾਉਂਦਿਆਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ, ਡੇਰੇ ਦੇ ਮੈਨੇਜਰ ਕ੍ਰਿਸ਼ਨ ਲਾਲ ਤੇ ਡੇਰੇ ਦੇ ਕਾਰੀਗਰ ਨਿਰਮਲ ਤੇ ਕੁਲਦੀਪ ਨੂੰ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਕੁਲਦੀਪ ਤੇ ਨਿਰਮਲ ਨੂੰ ਕਤਲ ਕਰਨ ਤੇ ਡੇਰਾ ਮੁਖੀ ਰਾਮ ਰਹੀਮ ਨੂੰ ਹੱਤਿਆ ਦੀ ਸਾਜ਼ਿਸ਼ ਰਚਣ ਤੇ ਮੈਨੇਜਰ ਕ੍ਰਿਸ਼ਨ ਲਾਲ ਨੂੰ ਆਰਮਜ਼ ਐਕਟ ਤਹਿਤ ਦੋਸ਼ੀ ਪਾਇਆ ਗਿਆ ਹੈ। ਛੱਤਰਪਤੀ ਨੂੰ ਗੋਲ਼ੀ ਕ੍ਰਿਸ਼ਨ ਕੁਮਾਰ ਦੇ ਪਿਸਤੌਲ ਨਾਲ ਹੀ ਮਾਰੀ ਗਈ ਸੀ।

ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ ਅਤੇ ਅਦਾਲਤ ਨੇ ਬਾਕੀ ਤਿੰਨਾਂ ਦੋਸ਼ੀਆਂ ਨੂੰ ਅੰਬਾਲਾ ਜੇਲ੍ਹ ਭੇਜ ਦਿੱਤਾ ਹੈ। ਇਸ ਬਾਰੇ ਹਾਲੇ ਅਦਾਲਤ ਤੈਅ ਕਰੇਗੀ ਕਿ ਰਾਮ ਰਹੀਮ ਨੂੰ ਸਜ਼ਾ ਸੁਣਾਉਣ ਲਈ ਜੱਜ ਰੋਹਤਕ ਜਾਣਗੇ ਜਾਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਸਜ਼ਾ ਦਾ ਐਲਾਨ ਕੀਤਾ ਜਾਵੇਗਾ। ਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ 28 ਅਗਸਤ 2017 ਨੂੰ ਰਾਮ ਰਹੀਮ ਨੂੰ 10-10 ਸਾਲ ਯਾਨੀ ਕੁੱਲ 20 ਸਾਲ ਦੀ ਸਜ਼ਾ ਦੇ ਨਾਲ 30 ਲੱਖ ਰੁਪਏ ਜ਼ੁਰਮਾਨਾ ਵੀ ਹੋਇਆ ਸੀ।

 

SHOW MORE