HOME » Videos » Uncategorized
Share whatsapp

ਜਿੱਤ ਤੋਂ ਬਾਅਦ ਕੋਹਲੀ ਐਂਡ ਟੀਮ ਨੇ ਕੀਤਾ ਰੱਜ ਕੇ ਡਾਂਸ, ਵੇਖੋ ਵਾਇਰਲ ਵੀਡੀਓ

Uncategorized | 06:06 PM IST Jan 07, 2019

ਜਿੱਤ ਤੋਂ ਬਾਅਦ ਕੋਹਲੀ ਐਂਡ ਟੀਮ ਨੇ ਕੀਤਾ ਰੱਜ ਕੇ ਡਾਂਸ, ਵੇਖੋ ਵਾਇਰਲ ਵੀਡੀਓ,

ਭਾਰਤ ਅਤੇ ਆਸਟ੍ਰੇਲੀਆ ਦੇ ਵਿੱਚ ਸਿਡਨੀ ਵਿੱਚ ਖੇਡਿਆ ਗਿਆ ਚੌਥਾ ਟੈਸਟ ਮੈਚ ਬੇਸ਼ੱਕ ਹੀ ਡਰਾ ਹੋ ਗਿਆ ਹੋਵੇ, ਪਰ ਇਸ ਮੁਕਾਬਲੇ ਦੇ ਵਿੱਚ ਭਾਰਤ ਨੇ ਮੇਜ਼ਬਾਨ ਟੀਮ ਯਾਨੀ ਕਿ ਆਸਟ੍ਰੇਲੀਆ ਨੂੰ ਹਰ ਕੇ ਇਤਿਹਾਸ ਰੱਚ ਦਿੱਤਾ ਹੈ। ਇਸ ਮੁਕਾਬਲੇ ਵਿੱਚ ਮੇਜਬਾਨ ਟੀਮ ਆਸਟ੍ਰੇਲੀਆ ਨੂੰ ਖ਼ਰਾਬ ਰੋਸ਼ਨੀ ਅਤੇ ਮੀਂਹ ਨੇ ਹਾਰ ਤੋਂ ਬਚਾ ਲਿਆ। ਇਸ ਸਿਡਨੀ ਦੇ ਮੈਚ ਦੇ ਡਰਾ ਹੋਣ ਦੇ ਬਾਵਜੂਦ ਭਾਰਤ ਨੇ ਇਸ ਚਾਰ ਟੈਸਟ ਮੈਚ ਦੀ ਸੀਰੀਜ ਨੂੰ 2-1 ਨਾਲ ਆਪਣੇ ਨਾਮ ਕਰ ਲਿਆ ਹੈ। ਇਸ ਜਿੱਤ ਨੂੰ ਭਾਰਤ ਨੇ 71 ਸਾਲ ਬਾਅਦ ਹਾਸਿਲ ਕੀਤਾ। ਇਸ ਜਿੱਤ ਨਾਲ ਟੀਮ ਇੰਡੀਆ ਦਾ ਆਸਟ੍ਰੇਲੀਆ ਨੂੰ ਹਰਾ ਕੇ ਜਿੱਤਣ ਦਾ ਇੰਤਜਾਰ ਵੀ ਖਤਮ ਹੋ ਗਿਆ । ਇਹ 71 ਸਾਲਾਂ ਬਾਅਦ ਭਾਰਤੀ ਟੀਮ ਲਈ ਪਹਿਲਾ ਮੌਕਾ ਸੀ ਜਿੱਥੇ ਕਿਸੇ ਭਾਰਤੀ ਟੀਮ ਨੇ ਕੰਗਾਰੂ ਦੇ ਨਾਮ ਨਾਲ ਜਾਂਦੀ ਆਸਟ੍ਰੇਲੀਆ ਟੀਮ ਨੂੰ ਹਰਾਕੇ ਉਨ੍ਹਾਂ ਦੀ ਧਰਤੀ ਉੱਤੇ ਟੈਸਟ ਮੈਚਾਂ ਦੀ ਸੀਰੀਜ ਜਿੱਤੀ ਹੈ।

ਤੁਹਾਨੂੰ ਇਥੇ ਦੱਸ ਦੇਈਏ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਵਿੱਚ ਇਸ ਸੀਰੀਜ ਦਾ ਪਹਿਲਾ ਟੈਸਟ ਮੈਚ ਏਡਿਲੇਡ ਵਿੱਚ ਖੇਡਿਆ ਗਿਆ ਸੀ।  ਇਸ ਮੈਚ ਵਿੱਚ ਨੂੰ ਭਾਰਤ ਨੇ ਆਸਟ੍ਰੇਲੀਆ ਨੂੰ 31 ਰਨ ਦੇ ਨਾਲ ਹਰ ਕੇ ਜਿੱਤ ਹਾਸਿਲ ਕੀਤੀ ਸੀ।  ਇਸ ਤੋਂ ਬਾਅਦ ਦੂਜਾ ਟੈਸਟ ਮੈਚ ਪਰਥ ਵਿੱਚ ਖੇਡਿਆ ਗਿਆ ਅਤੇ ਇਸ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ ਮਾਤ ਦੇ ਕੇ ਸੀਰੀਜ ਨੂੰ 1-1 ਨਾਲ ਬਰਾਬਰ ਕਰ ਦਿੱਤਾ ਸੀ। ਇਸਦੇ ਬਾਅਦ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਤੀਜਾ ਟੈਸਟ ਮੈਚ ਮੇਲਬਰਨ ਵਿੱਚ ਖੇਡਿਆ ਗਿਆ। ਇਸ ਤੀਸਰੇ ਮੁਕਾਬਲੇ ਵਿੱਚ ਕੋਹਲੀ ਦੀ ਵਿਰਾਟ ਫੌਜ ਨੇ ਆਪਣੀ ਵਧੀਆ ਪ੍ਰਦਰਸ਼ਨ ਦੀ ਮਦਦ ਨਾਲ ਕੰਗਾੜੂਆਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ। ਇਸ ਹਰ ਦੇ ਨਾਲ ਹੀ ਭਾਰਤ ਨੇ  ਸੀਰੀਜ ਵਿੱਚ 2-1 ਨਾਲ ਅੱਗੇ ਹੋ ਗਿਆ।

SHOW MORE