ਕੀ ਤੁਸੀਂ ਜਾਣਦੇ ਹੋ ਕਿ ਕੁੜੀਆਂ ਦੀ ਸ਼ਰਟ ਦੇ ਬਟਨ ਖੱਬੇ ਪਾਸੇ ਕਿਉਂ ਹੁੰਦੇ ਹਨ

ਪੜ੍ਹਨਾ ਸ਼ੁਰੂ ਕਰੋ 

ਔਰਤਾਂ ਦੀ ਸ਼ਰਟ ਦੇ ਬਟਨ ਖੱਬੇ ਪਾਸੇ ਹੁੰਦੇ ਹਨ ਅਤੇ ਮਰਦਾਂ ਦੇ ਸੱਜੇ ਪਾਸੇ ਹੁੰਦੇ ਹਨ।

ਔਰਤਾਂ ਦੀ ਕਮੀਜ਼ ਦੇ ਬਟਨ ਖੱਬੇ ਪਾਸੇ ਹੋਣ ਪਿੱਛੇ ਬੜੇ ਹੀ ਦਿਲਚਸਪ ਕਾਰਨ ਹਨ 

ਸਭ ਤੋਂ ਪਹਿਲਾ ਕਾਰਨ ਹੈ ਜ਼ਿਆਦਾਤਰ ਔਰਤਾਂ ਬੱਚੇ ਨੂੰ ਖੱਬੇ ਹੱਥ ਨਾਲ ਆਪਣੀਆਂ ਬਾਹਾਂ ਵਿੱਚ ਚੁੱਕਦਿਆਂ ਹਨ

ਇਕ ਹੱਥ ਨਾਲ ਬੱਚਾ ਚੁੱਕ ਕੇ ਦੂਜੇ ਹੱਥ ਨਾਲ ਕਮੀਜ਼ ਦੇ ਬਟਨ ਖੋਲ੍ਹ ਸਕਣ ਅਤੇ ਬੱਚੇ ਨੂੰ ਦੁੱਧ ਪਿਲਾ ਸਕਣ ਇਸਲਈ ਬਟਨ ਖੱਬੇ ਪਾਸੇ ਹੁੰਦੇ ਹਨ। 

ਇਸ ਤੋਂ ਇਲਾਵਾ ਇੱਕ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਔਰਤਾਂ ਜਦੋਂ ਘੋੜਸਵਾਰੀ ਕਰਦਿਆਂ ਸਨ ਤਾਂ ਉਹ ਸ਼ਰਟ ਪਾਉਂਦੀਆਂ ਸਨ

ਘੋੜਸਵਾਰੀ ਦੌਰਾਨ ਤੇਜ਼ ਹਵਾ ਕਾਰਨ ਸ਼ਰਟ ਦੇ ਬਟਨ ਨਾ ਖੁੱਲ੍ਹਣ ਇਸ ਕਾਰਨ ਬਟਨ ਸ਼ਰਟਾਂ ਉੱਤੇ ਖੱਬੇ ਪਾਸੇ ਲਗਾਏ ਜਾਂਦੇ ਸਨ। 

ਅਮੀਰ ਔਰਤਾਂ ਨੂੰ ਨੌਕਰਾਣੀਆਂ ਤਿਆਰ ਕਰਦਿਆਂ ਸਨ ਤਾਂ ਨੌਕਰਾਣੀਆਂ ਦੀ ਸੁਵਿਧਾ ਲਈ ਬਟਨ ਖੱਬੇ ਪਾਸੇ ਲਗਾਏ ਜਾਂਦੇ ਸਨ।

ਇਕ ਹੋਰ ਕਾਰਨ ਇਹ ਹੈ ਕਿ ਮਰਦਾਂ ਅਤੇ ਔਰਤਾਂ ਦੇ ਕੱਪੜਿਆਂ 'ਚ ਅੰਤਰ ਹੋਣ ਕਾਰਨ ਔਰਤਾਂ ਦੇ ਕੱਪੜਿਆਂ ਦੇ ਖੱਬੇ ਪਾਸੇ ਬਟਨ ਲਗਾਏ ਜਾਂਦੇ ਸਨ