ਜਾਣੋ ਮੇਕਅਪ ਟੂਲਸ ਨੂੰ ਸਾਫ ਰੱਖਣ ਦੇ ਆਸਾਨ ਟਿਪਸ

ਪੜ੍ਹਨਾ ਸ਼ੁਰੂ ਕਰੋ 

ਔਰਤਾਂ ਨੂੰ ਮੇਕਅਪ ਕਰਨਾ ਬੇਹੱਦ ਪਸੰਦ ਹੁੰਦਾ ਹੈ ਇਸ ਲਈ ਉਹ ਮਹਿੰਗੇ ਮੇਕਅਪ ਪ੍ਰੋਡਕਟ ਖਰੀਦਣਾ ਪਸੰਦ ਕਰਦਿਆਂ ਹਨ। 

ਸਕਿਨ ਦੇ ਨਾਲ-ਨਾਲ ਮੇਕਅਪ ਟੂਲਸ ਦੀ ਦੇਖਭਾਲ ਕਰਨਾ ਵੀ ਜ਼ਰੂਰੀ ਹੈ 

ਜੇਕਰ ਤੁਸੀਂ ਆਪਣੇ ਮੇਕਅਪ ਟੂਲਸ ਦੀ ਸਹੀ ਤਰ੍ਹਾਂ ਦੇਖਭਾਲ ਨਹੀਂ ਕਰਦੇ ਤਾਂ ਇਹ ਤੁਹਾਡੀ ਸਕਿਨ ਨੂੰ ਖਰਾਬ ਕਰ ਸਕਦੇ ਹਨ।

ਮੇਕਅਪ ਟੂਲਸ ਵਿੱਚ ਮੇਕਅਪ ਬੁਰਸ਼, ਬਲੈਂਡਰ ਅਤੇ ਹੇਅਰ ਬੁਰਸ਼ ਆਦਿ ਆਉਂਦੇ ਹਨ

ਮੇਕਅਪ ਟੂਲਸ ਨੂੰ ਸਮੇਂ-ਸਮੇਂ ਤੇ ਸਾਫ ਕਰਨਾ ਚਾਹੀਦਾ ਹੈ। ਅਜਿਹਾ ਨਾ ਕਰਨ ਤੇ ਇਹਨਾਂ 'ਚ ਬੈਕਟੀਰੀਆ ਜਮ੍ਹਾ ਹੋ ਸਕਦਾ ਹੈ।

ਆਪਣੇ ਫਾਊਂਡੇਸ਼ਨ ਅਤੇ ਕੰਸੀਲਰ ਮੇਕਅਪ ਬੁਰਸ਼ਾਂ ਨੂੰ ਪਾਣੀ ਅਤੇ ਸ਼ੈਂਪੂ ਦੇ ਘੋਲ 'ਚ ਭਿਓ ਕੇ ਰੱਖ ਦਿਓ। ਇਸ ਤੋਂ ਬਾਅਦ ਬੁਰਸ਼ਾਂ ਨੂੰ ਗੋਲ-ਗੋਲ ਘੁਮਾਓ।

ਇਸ ਤੋਂ ਇਲਾਵਾ ਤੁਸੀਂ ਮੇਕਅਪ ਬੁਰਸ਼ ਸਾਫ ਕਰਨ ਲਈ ਦਸਤਾਨੇ ਵੀ ਵਰਤ ਸਕਦੇ ਹੋ।

ਮੇਕਅਪ ਟੂਲਸ ਨੂੰ ਸੁਕਾਉਣ ਲਈ ਕਦੇ ਵੀ ਡ੍ਰਾਇਅਰ ਦੀ ਵਰਤੋਂ ਨਾ ਕਰੋ। ਅਜਿਹਾ ਕਰਨ ਨਾਲ ਮੇਕਅਪ ਬੁਰਸ਼ ਖਰਾਬ ਹੋ ਜਾਂਦੇ ਹਨ।

ਮੇਕਅਪ ਬੁਰਸ਼ਾਂ ਨੂੰ ਸੁਕਾਉਣ ਲਈ ਤੌਲੀਏ ਦੀ ਵਰਤੋਂ ਕਰੋ

ਅੱਖਾਂ ਦੇ ਮੇਕਅੱਪ ਬੁਰਸ਼ ਜਿਵੇਂ ਕਿ ਲਾਈਨਰ ਬੁਰਸ਼ਾਂ ਨੂੰ ਹਰ ਵਰਤੋਂ ਤੋਂ ਬਾਅਦ ਸਾਫ਼ ਕਰੋ

ਮੇਕਅਪ ਸਪੰਜ ਨੂੰ ਕੋਸੇ ਪਾਣੀ ਨਾਲ ਗਿੱਲਾ ਕਰਕੇ ਸ਼ੈਂਪੂ ਦੀਆਂ ਕੁਝ ਬੂੰਦਾਂ ਲਗਾ ਕੇ ਕੁਝ ਮਿੰਟਾਂ ਲਈ ਸ਼ੈਂਪੂ ਦੇ ਪਾਣੀ ਵਿਚ ਭਿਓ ਕੇ ਸਾਫ ਕਰੋ।

ਵਾਲ ਸਟਾਈਲਿੰਗ ਟੂਲਸ ਨੂੰ ਸਾਫ਼ ਕਰਨ ਲਈ ਅਲਕੋਹਲ ਵਾਈਪ ਦੀ ਵਰਤੋਂ ਕਰੋ।