ਨਾਰੀਅਲ ਪਾਣੀ ਪੀਣਾ ਲੋਕ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ
ਨਾਰੀਅਲ ਪਾਣੀ ਪੀਣ ਦੇ 5 ਵੱਡੇ ਨੁਕਸਾਨ।
ਗਰਮੀਆਂ 'ਚ ਸਰੀਰ ਨੂੰ ਹਾਈਡ੍ਰੇਟ ਅਤੇ ਸਿਹਤਮੰਦ ਰੱਖਣਾ ਬੇਹੱਦ ਜ਼ਰੂਰੀ ਹੈ।
ਫਿੱਟ ਰਹਿਣ ਲਈ ਲੋਕ ਕਈ ਤਰ੍ਹਾਂ ਦੇ ਪੋਸ਼ਟਿਕ ਫੂਡਜ਼ ਲੈਂਦੇ ਹਨ।
ਇਸੇ ਤਰ੍ਹਾਂ ਨਾਰੀਅਲ
ਪਾਣੀ ਵੀ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ।
ਹਾਲਾਂਕਿ, ਕੁਝ ਹਾਲਾਤਾਂ
'ਚ ਨਾਰੀਅਲ ਪਾਣੀ ਨੁਕਸਾਨਦਾਇਕ ਵੀ ਹੁੰਦਾ ਹੈ।
ਕਿਡਨੀ ਦੀ ਬਿਮਾਰੀ ਵਾਲੇ ਲੋਕਾਂ ਨੂੰ ਨਾਰੀਅਲ ਪਾਣੀ ਨਹੀਂ ਪੀਣਾ ਚਾਹੀਦਾ ਹੈ।
ਇਸ ਦੇ ਜ਼ਿਆਦਾ ਸੇਵਨ ਨਾਲ ਲੋਅ ਬਲੱਡ ਪ੍ਰੈਸ਼ਰ ਦਾ ਖਤਰਾ ਵੱਧ ਸਕਦਾ ਹੈ।
ਸਰਜਰੀ ਦੇ ਦੌਰਾਨ ਨਾਰੀਅਲ ਪਾਣੀ ਨਾ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
ਜਿਹੜੇ ਲੋਕਾਂ ਨੂੰ ਪੋਟੈਸ਼ਿਅਮ ਦੀ ਸਮੱਸਿਆ ਹੈ,ਉਨ੍ਹਾਂ ਲਈ ਨੁਕਸਾਨਦਾਇਕ ਹੈ।
ਅਜਿਹੇ ਲੋਕਾਂ 'ਚ ਇਲੈਕਟ੍ਰੋਲਾਈਟ ਦੇ ਅਸੰਤੁਲਨ ਹੋਣ ਦਾ ਖਤਰਾ ਵੱਧ ਜਾਂਦਾ ਹੈ।