ਪੜ੍ਹਨਾ ਸ਼ੁਰੂ ਕਰੋ

ਪਿਆਰ ਦੇ ਰਿਸ਼ਤੇ ਵਿੱਚ ਆਪਸੀ ਨਜ਼ਦੀਕੀਆਂ 8 ਕਿਸਮ ਦੀਆਂ ਹੁੰਦੀਆਂ ਹਨ

ਜਿਸਮਾਨੀ ਹੀ ਨਹੀਂ ਭਾਵਨਾਤਮਕ, ਬੌਧਿਕ, ਨੇੜਤਾ ਰਿਸ਼ਤੇ ਲਈ ਬਹੁਤ ਜ਼ਰੂਰੀ ਹੈ।

ਜਦੋਂ ਤੁਹਾਡਾ ਰਿਸ਼ਤਾ ਸਿਹਤਮੰਦ ਹੁੰਦਾ ਹੈ, ਤਾਂ ਤੁਸੀਂ ਵਿਅਕਤੀਗਤ ਤੌਰ 'ਤੇ ਅਤੇ ਇੱਕ ਜੋੜੇ ਦੇ ਰੂਪ ਵਿੱਚ ਅੱਗੇ ਵਧ ਸਕਦੇ ਹੋ।

"

ਪ੍ਰੇਮੀ ਜੋੜਿਆਂ ਵਿੱਚ ਨੇੜਤਾ ਬਾਰੇ ਸੋਚਦੇ ਹੀ ਸਭ ਤੋਂ ਪਹਿਲਾਂ ਸਰੀਰਕ ਨੇੜਤਾ ਦਾ ਖ਼ਿਆਲ ਆਉਂਦਾ ਹੈ।

ਨੇੜਤਾ ਦਾ ਮਤਲਬ ਸਿਰਫ਼ ਸਰੀਰਕ ਤੌਰ ਉੱਤੇ ਨਹੀਂ, ਇਸ ਦੀਆਂ ਹੋਰ ਵੀ ਕਿਸਮਾਂ ਹਨ।

 ਭਾਵਨਾਤਮਕ: ਇਸ ਵਿੱਚ ਤੁਹਾਡੇ ਆਪਣੇ ਸਾਥੀ ਨਾਲ ਭਾਵਨਾਵਾਂ, ਵਿਚਾਰਾਂ ਅਤੇ ਕਮਜ਼ੋਰੀਆਂ ਨੂੰ ਸਾਂਝਾ ਕਰਦੇ ਹੋ।

ਸਰੀਰਕ: ਸਰੀਰਕ ਨੇੜਤਾ ਸਰੀਰਕ ਛੋਹ ਨਾਲ ਪ੍ਰਗਟ ਕੀਤੇ ਪਿਆਰ ਨਾਲ ਵੱਧਦੀ ਹੈ।

 ਬੌਧਿਕ ਨੇੜਤਾ: ਇਸ ਕਿਸਮ ਦੀ ਨੇੜਤਾ ਆਪਸ ਵਿੱਚ ਡੂੰਘੀ ਗੱਲਬਾਤ ਕਰਨ ਅਤੇ ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰਨ ਨਾਲ ਵੱਧਦੀ ਹੈ।

ਅਧਿਆਤਮਿਕ: ਰੂਹਾਨੀ ਨੇੜਤਾ ਰੱਬ ਉੱਤੇ ਵਿਸ਼ਵਾਸ ਅਤੇ ਜੀਵਨ ਅਰਥ ਦੇ ਮਾਮਲਿਆਂ ਤੇ ਇੱਕ ਦੀ ਪੜਚੋਲ ਅਤੇ ਚਰਚਾ ਕਰਨ ਬਾਰੇ ਹੈ।

ਮਨੋਰੰਜਨ ਸੰਬੰਧੀ ਨੇੜਤਾ: ਇੱਥੇ ਨੇੜਤਾ ਇੱਕ ਦੂਜੇ ਨਾਲ ਮਨੋਰੰਜਨ ਦੀਆਂ ਗਤੀਵਿਧੀਆਂ ਦਾ ਅਨੰਦ ਲੈਣ ਅਤੇ ਇਕੱਠੇ ਮਸਤੀ ਕਰਨ ਬਾਰੇ ਹੈ।

ਰਚਨਾਤਮਕ ਨੇੜਤਾ: ਇਸ ਕਿਸਮ ਦੀ ਨੇੜਤਾ ਰਚਨਾਤਮਕਤਾ ਨੂੰ ਇਕੱਠੇ ਸਹਿਯੋਗ ਕਰਨ ਅਤੇ ਪ੍ਰਗਟ ਕਰਨ ਬਾਰੇ ਹੈ। ਉਦਾਹਰਨ ਲਈ - ਖਾਣਾ ਪਕਾਉਣਾ, ਇਕੱਠੇ ਨੱਚਣਾ ਆਦਿ

ਸਮਾਜਿਕ ਨੇੜਤਾ: ਇਸ ਵਿੱਚ ਤੁਸੀਂ ਇੱਕ-ਦੂਜੇ ਦੀਆਂ ਦਿਲਚਸਪੀਆਂ ਸਾਂਝੀਆਂ ਕਰਦੇ ਹੋ ਅਤੇ ਇੱਕ ਜੋੜੇ ਦੇ ਰੂਪ ਵਿੱਚ ਇਕੱਠੇ ਸਮਾਂ ਬਿਤਾਉਂਦੇ ਹੋ।