ਭਾਰਤ ਦੇ ਕਈ ਹਿੱਸਿਆਂ 'ਚ ਤਾਪਮਾਨ ਮਾਰਚ ਦੇ ਮਹੀਨੇ 'ਚ ਹੀ ਤੇਜ਼ੀ ਨਾਲ ਵਧ ਰਿਹਾ ਹੈ।
ਸਰਕਾਰ ਨੇ ਆਮ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ
ਦੁਪਹਿਰ 12 ਤੋਂ 3 ਵਜੇ ਤੱਕ ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ
ਸਰਕਾਰ ਨੇ ਐਮਰਜੈਂਸੀ ਵਿੱਚ ਸੰਪਰਕ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ
ਹੀਟ ਸਟ੍ਰੋਕ ਦੀ ਸਥਿਤੀ 'ਚ ਆਮ ਲੋਕ ਹੈਲਪਲਾਈਨ ਨੰਬਰ 108 ਤੇ 102 'ਤੇ ਸੰਪਰਕ ਕੀਤਾ ਜਾ ਸਕਦਾ ਹੈ
ਹਸਪਤਾਲਾਂ ਲੋੜੀਂਦੀਆਂ ਦਵਾਈਆਂ ORS ਪਾਊਚ ਆਦਿ ਸਟਾਕ ਕਰਨ ਲਈ ਕਿਹਾ ਗਿਆ ਹੈ
ਗਰਮੀ ਦੇ ਮੌਸਮ ਵਿਚ ਹਲਕੇ ਅਤੇ ਢਿੱਲੇ ਕੱਪੜੇ ਚੁਣੋ।
ਤੇਜ਼ ਧੁੱਪ ਕਾਰਨ ਹੋਣ ਵਾਲੀ ਸਨਬਰਨ ਦੀ ਸਮੱਸਿਆ ਤੋਂ ਸਨ ਸਕਰੀਨ ਦੀ ਵਰਤੋਂ ਕਰ ਕੇ ਬਚਿਆ ਜਾ ਸਕਦਾ ਹੈ
ਕਾਰਾਂ ਤੇਜ਼ੀ ਨਾਲ ਗਰਮ ਹੋ ਸਕਦੀਆਂ ਹਨ ਇਸ ਲਈ ਬੱਚਿਆਂ ਨੂੰ ਕਾਰਾਂ ਵਿੱਚ ਇਕੱਲਾ ਨਾ ਛੱਡੋ
ਗਰਮ ਅਤੇ ਭਾਰੀ ਭੋਜਨ ਤੋਂ ਪਰਹੇਜ਼ ਕਰੋ। ਇਹ ਸਰੀਰ ਵਿੱਚ ਗਰਮੀ ਵਧਾਉਂਦੇ ਹਨ
ਪਿਆਸ ਲੱਗਣ ਦਾ ਇੰਤਜ਼ਾਰ ਕੀਤੇ ਬਗ਼ੈਰ ਪਾਣੀ ਦਾ ਸੇਵਨ ਕਰੋ
ਇਲੈਕਟ੍ਰਿਕ ਪੱਖੇ ਗਰਮੀ ਵਿੱਚ ਅਸਰਦਾਰ ਨਹੀਂ ਹੁੰਦੇ
ਠੰਡੇ ਮੌਸਮ ਜਿਵੇਂ ਸਵੇਰ ਅਤੇ ਸ਼ਾਮ ਵਿੱਚ ਬਾਹਰੀ ਗਤੀਵਿਧੀਆਂ ਨੂੰ ਪੂਰਾ ਕਰੋ
ਪਾਲਤੂ ਜਾਨਵਰਾਂ ਲਈ ਬਹੁਤ ਸਾਰਾ ਤਾਜ਼ਾ ਪਾਣੀ ਛਾਵੇਂ ਰੱਖੋ